ਪਠਾਨਕੋਟ, 2 ਮਈ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਵਿਚ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ 30 ਅਪ੍ਰੈਲ ਨੂੰ ਜਦੋਂ ਉਸ ਨੇ ਆਪਣੀ ਲੜਕੀ ਨੂੰ ਘਰ ਘਬਰਾਏ ਹੋਏ ਦੇਖਿਆ ਤਾਂ ਉਸ ਨੇ ਇਸ ਦਾ ਕਰਾਨ ਪੁੱਛਿਆ | ਲੜਕੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਭੱਟੀ ਨਾਂਅ ਦਾ ਲੜਕਾ ਪਿਛਲੇ ਇਕ ਸਾਲ ਤੋਂ ਉਸ ਦਾ ਪਿੱਛਾ ਕਰਦਾ ਹੈ ਅਤੇ 6 ਮਾਰਚ ਨੂੰ ਗੁਰਪ੍ਰੀਤ ਸਿੰਘ ਭੱਟੀ ਨੇ ਲੜਕੀ ਨੰੂ ਕਿਹਾ ਕਿ ਮੈਂ ਤੇਰੇ ਨਾਲ ਦੋਸਤੀ ਕਰਨੀ ਹੈ ਤੇ ਉਹ ਲੜਕੀ ਨੰੂ ਆਪਣੇ ਘਰ ਲੈ ਗਿਆ, ਜਿਥੇ ਉਸ ਨੇ ਲੜਕੀ ਨੰੂ ਕੋਲਡ ਡਰਿੰਕ ਪਿਲਾ ਕੇ ਲੜਕੀ ਦੀ ਇੱਛਾ ਵਿਰੁੱਧ ਉਸ ਨਾਲ ਜ਼ਬਰਦਸਤੀ ਕਰਦਿਆਂ ਉਸ ਦੀਆਂ ਅਸ਼ਲੀਲ ਫ਼ੋਟੋਆਂ ਖਿੱਚੀਆਂ, ਜਿਸ ਦਾ ਡਰ ਦਿਖਾ ਕੇ ਫਿਰ ਜ਼ਬਰਦਸਤੀ ਕੀਤੀ | ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਪਠਾਨਕੋਟ ਪੁਲਿਸ ਵਲੋਂ ਗੁਰਪ੍ਰੀਤ ਸਿੰਘ ਭੱਟੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |