ਪਠਾਨਕੋਟ, 2 ਮਈ (ਵਿਨੋਦ)-ਇਕ ਅÏਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪਠਾਨਕੋਟ ਪੁਲਿਸ ਨੇ ਉਸ ਦੇ ਸਹੁਰੇ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ਵਿਚ ਅÏਰਤ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ, ਇਕ 11 ਸਾਲ ਦੀ ਧੀ ਅਤੇ ਇਕ 6 ਸਾਲ ਦਾ ਪੁੱਤਰ | ਅÏਰਤ ਨੇ ਦੋਸ਼ ਲਗਾਇਆ ਕਿ ਉਸ ਨੰੂ ਉਸ ਦੇ ਸਹੁਰੇ ਵਾਲਿਆਂ ਨੇ ਤੰਗ ਕੀਤਾ ਸੀ ਅਤੇ 2023 ਵਿਚ ਪਠਾਨਕੋਟ 'ਚ ਆਪਣੇ ਸਹੁਰੇ ਘਰ ਜਾਣ ਦੌਰਾਨ ਉਹ ਆਪਣੇ ਪਤੀ ਨਾਲ ਕਿਸੇ ਕੰਮ ਲਈ ਬਾਹਰ ਗਈ ਸੀ ਕਿ ਵਾਪਸ ਆਉਣ 'ਤੇ ਉਸ ਦੀ ਧੀ ਨੇ ਉਸ ਨੰੂ ਦੱਸਿਆ ਕਿ ਉਸ ਦੇ ਦਾਦਾ ਨੇ ਉਸ ਦੇ ਛੋਟੇ ਭਰਾ ਨਾਲ ਬਦਸਲੂਕੀ ਕੀਤੀ ਸੀ | ਅÏਰਤ ਦੇ ਅਨੁਸਾਰ ਜਦੋਂ ਉਸ ਨੇ ਇਸ ਘਟਨਾ ਬਾਰੇ ਆਪਣੇ ਪੁੱਤਰ ਨਾਲ ਗੱਲ ਕੀਤੀ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਦਾਦਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ | ਅÏਰਤ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਅਕਸਰ ਸ਼ਰਾਬੀ ਹਾਲਤ ਵਿਚ ਹੁੰਦਾ ਸੀ ਅਤੇ ਉਸ ਦੇ ਪਤੀ ਨੂੰ ਸ਼ਰਾਬ ਪੀਣ ਤੇ ਸਿਗਰਟ ਪੀਣ ਲਈ ਮਜਬੂਰ ਕਰਦਾ ਸੀ | ਅÏਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਸਹੁਰੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |