15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਕਾਮਰਸ ਵਿਭਾਗ ਵਲੋਂ ਫੇਅਰਵੈੱਲ ਪਾਰਟੀ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ ਕਾਲਜ ਦੇ ਕਾਮਰਸ ਵਿਭਾਗ ਵਲੋਂ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਜੂਨੀਅਰ ਵਿਦਿਆਰਥੀਆਂ ਵਲੋਂ ਸੀਨੀਅਰਾਂ ਨੂੰ ਵਿਦਾਈ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਜੀ. ਐਸ ਰਾਠੌਰ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਵਿਦਿਆਰਥੀਆਂ ਵੱਲੋਂ ਸੋਲੋ, ਗਰੁੱਪ ਡਾਂਸ, ਗਿੱਧਾ ਤੇ ਭੰਗੜਾ ਪੇਸ਼ ਕੀਤੇ ਗਏ | ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਚੌਹਾਨ, ਸੁਨੈਨਾ, ਜੈਦੀਪ, ਗਗਨਦੀਪ ਸਿੰਘ, ਰਾਜਨ, ਕਾਰਤਿਕ ਅਤੇ ਦੀਪਕਸ਼ੂ ਸ਼ਾਮਿਲ ਸਨ | ਇਸ ਮੌਕੇ ਸੀਨੀਅਰ ਵਿਦਿਆਰਥੀਆਂ ਵਲੋਂ ਵੱਖ-ਵੱਖ ਪਹਿਰਾਵਿਆਂ ਵਿਚ ਮਾਡਲਿੰਗ ਕਰਕੇ ਸਭ ਦਾ ਮਨ ਮੋਹ ਲਿਆ | ਅਦਿੱਤੀ ਸ਼ਰਮਾ ਨੂੰ ਮਿਸ ਬੀ.ਕਾਮ, ਸਿਮਰਨ ਨੂੰ ਚਾਰਮਿੰਗ ਅਤੇ ਖੁਸ਼ੀ ਚੌਹਾਨ ਨੂੰ ਮਿਸ ਟੈਲੇਂਟਡ ਚੁਣਿਆ ਗਿਆ | ਲੜਕਿਆਂ ਵਿਚ ਗਰਵਿਤ ਮਹਾਜਨ ਨੂੰ ਮਿਸਟਰ ਬੀ.ਕਾਮ, ਪ੍ਰਥਮ ਨੂੰ ਮਿਸਟਰ ਹੈਂਡਸਮ ਅਤੇ ਗਗਨਦੀਪ ਸਿੰਘ ਨੂੰ ਮਿਸਟਰ ਟੈਲੇਂਟਡ ਦਾ ਖ਼ਿਤਾਬ ਮਿਲਿਆ | ਪਿ੍ੰਸੀਪਲ ਜੀ. ਐਸ. ਰਾਠੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਸੈਸ਼ੇ ਤੇ ਤਾਜ ਪਹਿਨਾ ਕੇ ਸਨਮਾਨਿਤ ਕੀਤਾ | ਡਾਇਰੈਕਟਰ ਜੇ.ਸੀ ਕਟੋਚ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਨਾਲ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ: ਸੁਰਿੰਦਰ ਸਿੰਘ, ਪ੍ਰੋ. ਗਗਨ ਗੁਪਤਾ, ਪ੍ਰੋ: ਕੋਮਲ, ਪ੍ਰੋ: ਦੀਕਸ਼ਾ ਗੁਪਤਾ, ਪ੍ਰੋ: ਜਸਵੰਤ ਸਿੰਘ ਬਾਜ਼, ਪ੍ਰੋ: ਰਜਨੀ ਸ਼ਰਮਾ, ਪ੍ਰੋ: ਪ੍ਰਵੇਸ਼, ਪ੍ਰੋ: ਅਨਮੋਲ ਅਤੇ ਪ੍ਰੋ: ਅਮਨਪ੍ਰੀਤ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੋਪਾਲ ਮੰਦਰ ਵਿਖੇ ਭਗਵਤੀ ਦੁਰਗਾ ਮਾਤਾ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਦਾਦਾ ਵਲੋਂ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ <br/>
Ad Position 24