ਪਠਾਨਕੋਟ, 2 ਮਈ (ਸੰਧੂ)-ਦਿ ਇੰਡੀਅਨ ਹੈਰੀਟੇਜ ਸਕੂਲ ਬੁੰਗਲ ਨੇ ਇਕ ਵਾਰ ਫਿਰ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ | ਸਕੂਲ ਦਾ ਆਈ.ਐਸ.ਸੀ (12ਵੀਂ) ਅਤੇ ਆਈ.ਸੀ.ਐਸ.ਈ (10ਵੀਂ) ਦਾ ਨਤੀਜਾ 100 ਫ਼ੀਸਦੀ ਰਿਹਾ | 12ਵੀਂ ਕਲਾਸ ਵਿਚ ਲਾਵਨਿਆ ਮਹਾਜਨ ਨੇ 98.5 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਮਿਸ਼ਰੀ ਬਦਾਨ ਨੇ 87.25 ਫ਼ੀਸਦੀ ਅੰਕ ਲੈ ਕੇ ਉੱਤਮ ਪ੍ਰਦਰਸ਼ਨ ਕੀਤਾ | 10ਵੀਂ ਕਲਾਸ ਦੇ ਨਤੀਜੇ 'ਚ ਇਵਾਨੀ ਕਟੋਚ ਨੇ 97.2 ਫ਼ੀਸਦੀ ਅੰਕ ਹਾਸਲ ਕਰਕੇ ਟਾਪ ਕੀਤਾ | ਕਾਵਿਆਂਸ਼ ਵਾਸਨ ਨੇ 95.2 ਫ਼ੀਸਦੀ, ਗਿਤੇਸ਼ ਨੇ 94.2 ਫ਼ੀਸਦੀ, ਆਯੂਸ਼ ਦਿਵੇਦੀ ਨੇ 94 ਫ਼ੀਸਦੀ ਅਤੇ ਵਮਾਖਸ਼ੀ ਚੌਹਾਨ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਕੂਲ ਹਮੇਸ਼ਾ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਰਹੇਗਾ |