15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਗਵਰਨਰ ਵਿਜ਼ਟ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਗਵਰਨਰ ਵਿਜ਼ਟ ਦਾ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਜਿਸ ਵਿਚ ਜ਼ਿਲ੍ਹਾ 321-ਡੀ ਦੇ ਗਵਰਨਰ ਲਾਇਨ ਵੀ.ਐਮ. ਗੋਯਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਵਾਈਸ ਡਿਸਟਿ੍ਕਟ ਗਵਰਨਰ-1 ਲਾਇਨ ਜੀ.ਐਸ ਭਾਟੀਆ, ਵਾਈਸ ਡਿਸਟਿ੍ਕਟ ਗਵਰਨਰ-2 ਲਾਇਨ ਰਾਜੀਵ ਖੋਸਲਾ, ਵਾਈਸ ਡਿਸਟਿ੍ਕਟ ਗਵਰਨਰ-2 ਇਲੈਕਟ ਲਾਇਨ ਰਾਜੀਵ ਵਿਗ, ਐਮ.ਡੀ. ਕੋਆਰਡੀਨੇਟਰ ਜੀ.ਐਮ.ਟੀ. ਲਾਇਨ ਸੁਦੀਪ ਗਰਗ ਅਤੇ ਰੀਜਨ ਚੇਅਰਮੈਨ ਲਾਇਨ ਰੇਖਾ ਗਰਗ ਵੀੇ ਮੌਜੂਦ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪ੍ਰਧਾਨ ਲਾਇਨ ਮਨੀਸ਼ ਚੌਹਾਨ, ਖ਼ਜ਼ਾਨਚੀ ਰਾਜਨ ਗੁਪਤਾ, ਐਸ.ਡੀ. ਭੱਲਾ, ਸੋਨੀਆ ਭੱਲਾ, ਵਿਸ਼ਾਲ ਸ਼ਰਮਾ, ਨਿਪੁਨ ਮਹਾਜਨ, ਰਿਤੇਸ਼ ਮਹਾਜਨ, ਡਾ: ਮਨੁ ਸ਼ਰਮਾ, ਡਾ: ਅੰਕਿਤਾ ਜਮਵਾਲ, ਰਿਚਾ ਮਹਾਜਨ, ਸ਼ਿਲਪਾ ਸ਼ਰਮਾ, ਸ਼ਿਵੀ ਚੌਹਾਨ, ਰਾਕੇਸ਼ ਖੰਨਾ ਅਤੇ ਹੋਰ ਮੈਂਬਰਾਂ ਵਲੋਂ ਮਹਿਮਾਨਾਂ ਦਾ ਸਵਾਗਤ ਕਰਕੇ. ਕੀਤਾ ਗਿਆ | ਪ੍ਰਧਾਨ ਮਨੀਸ਼ ਚੌਹਾਨ ਨੇ ਕਲੱਬ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਲੱਬ ਨੇ ਜ਼ਿਲ੍ਹਾ 321-ਡੀ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਐਲ.ਸੀ.ਆਈ.ਐਫ. ਕੋਆਰਡੀਨੇਟਰ ਐਸ.ਡੀ. ਭੱਲਾ ਨੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਬਾਰੇ ਦੱਸਿਆ | ਅੰਤ ਵਿਚ ਡਾ: ਮਨੁ ਸ਼ਰਮਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਕਲੱਬ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪੇਸ਼ ਚੌਹਾਨ, ਰਾਜਨ ਗੁਪਤਾ, ਐਸ.ਡੀ. ਭੱਲਾ, ਸੋਨੀਆ ਭੱਲਾ, ਰਿਤੇਸ਼ ਮਹਾਜਨ, ਵਿਸ਼ਾਲ ਸ਼ਰਮਾ, ਡਾ: ਅੰਕਿਤਾ ਜਮਵਾਲ, ਵਿਸ਼ਾਲ ਗੁਪਤਾ, ਆਕਾਸ਼ਦੀਪ ਮਹਾਜਨ, ਦਿਆਲ ਦੁਆ, ਡਾ: ਮਨੁ ਸ਼ਰਮਾ, ਰੁਨਨ ਮਹਾਜਨ, ਰਾਕੇਸ਼ ਖੰਨਾ, ਜਤਿਨ ਮਹਾਜਨ, ਅਸੀਮ ਮਹਾਜਨ, ਨਿਪੁਨ ਮਹਾਜਨ, ਸੁਮਿਤ ਮਹਾਜਨ, ਅਸ਼ਵਨੀ ਗੁਪਤਾ, ਅਮਿਤ ਚੌਹਾਨ, ਸੰਜੀਵ ਮਹਾਜਨ, ਦੀਪਤੀ ਮਹਾਜਨ, ਸ਼ੈਲੀ ਮਹਾਜਨ, ਰਮਾ ਗੁਪਤਾ, ਸੋਨਾਲੀ ਅਬਰੋਲ, ਦਿਨੇਸ਼ ਅਬਰੋਲ, ਰਾਜੀਵ ਮਹਾਜਨ, ਰੇਖਾ ਗਰਗ, ਰਮੇਂਦਰ ਕੌਰ ਭਾਟੀਆ, ਰਜਨੀ ਖੋਸਲਾ, ਮੋਨਿਕਾ ਵਿਗ, ਆਰਯਨ ਚੌਹਾਨ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਕਾਮਰਸ ਤੇ ਸਾਇੰਸ ਵਿਭਾਗ ਵਲੋਂ ਵਿਦਾਇਗੀ ਸਮਾਗਮ ਅਗਲੀ ਖ਼ਬਰ ਲਾਈਨਮੈਨ ਸੁਭਾਸ਼ ਚੰਦਰ ਨੰੂ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ
Ad Position 24