ਪਠਾਨਕੋਟ, 2 ਮਈ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਾਇੰਸ ਤੇ ਕਾਮਰਸ ਵਿਭਾਗਾਂ ਵਲੋਂ ਵਿਦਾਇਗੀ ਸਮਾਗਮ 'ਨਿਊ ਬਿਗਿਨਿੰਗ ਬੈਸ਼ 2026' ਬੜੇ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਤੇ ਸਰਸਵਤੀ ਵੰਦਨਾ ਨਾਲ ਹੋਈ | ਸਮਾਗਮ ਵਿਚ ਬਰਿੰਦਰ ਕੌਰ (ਸੇਵਾ ਮੁਕਤ ਪ੍ਰੋਫੈਸਰ ਏ.ਬੀ ਕਾਲਜ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਤੋਂ ਅੰਜਲੀ ਨੂੰ ਮਿਸ ਫੇਅਰਵੈੱਲ, ਰਿਆ ਨੂੰ ਮਿਸ ਡਿਲਿਜੈਂਟ, ਨੇਹਾ ਦੇਵੀ ਨੂੰ ਮਿਸ ਕਾਨਫਿਡੈਂਟ, ਕੀਰਤੀ ਨੂੰ ਮਿਸ ਪਰਫੈਕਟ, ਕਾਜਲ ਨੂੰ ਮਿਸ ਸੋਫਿਸਟੀਕੇਟਡ ਅਤੇ ਅਨਮੋਲਪ੍ਰੀਤ ਕੌਰ ਨੂੰ ਮਿਸ ਆਲ-ਰਾਊਾਡਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਗਣਿਤ ਵਿਭਾਗ ਤੋਂ ਤਰਾਨਾ ਨੂੰ ਮਿਸ ਬਿ੍ਲਿਯੰਟ, ਸਾਇੰਸ ਵਿਭਾਗ ਤੋਂ ਅਨਮੋਲ ਨੂੰ ਮਿਸ ਆਲ-ਰਾਊਾਡਰ ਤੇ ਕਾਜਲ ਨੂੰ ਮਿਸ ਵਰਸਾਟਾਇਲ ਦਾ ਖਿਤਾਬ ਦਿੱਤਾ | ਇਸ ਤੋਂ ਇਲਾਵਾ ਫ਼ੈਸ਼ਨ ਵਿਭਾਗ ਵਿਚ ਸੋਨਮ ਨੂੰ ਮਿਸ ਡਿਜ਼ਾਈਨ ਦੀਵਾ, ਰਾਹੁਲ ਨੂੰ ਮਿਸਟਰ ਡਿਜ਼ਾਈਨ ਕਿੰਗ, ਕਾਜਲ ਨੂੰ ਮਿਸ ਫ਼ੈਸ਼ਨ ਫੀਏਸਟਾ, ਮੁਸਕਾਨ ਨੂੰ ਮਿਸ ਆਇਕਾਨਿਕ ਵਾਕ, ਸਾਧਿਕਾ ਨੂੰ ਮਿਸ ਔਰਾ ਅਤੇ ਤਿ੍ਪਤਾ ਨੂੰ ਮਿਸ ਮਲਟੀਟਾਸਕਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਐਮ.ਕਾਮ ਦੀ ਵਿਦਿਆਰਥਣ ਵੰਸ਼ਿਕਾ ਨੂੰ ਮਿਸ ਫੇਅਰਵੈੱਲ ਅਤੇ ਯੁਵਰਾਜ ਨੂੰ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਬੀ.ਕਾਮ ਤੋਂ ਸਿਮਰਨ ਨੂੰ ਮਿਸ ਐਲੀਗੈਂਟ, ਵੰਸ਼ਿਤਾ ਨੂੰ ਮਿਸ ਚਾਰਮਿੰਗ, ਕਿ੍ਸ਼ਿਕਾ ਨੂੰ ਮਿਸ ਜੀਨਿਅਸ, ਲਕਸ਼ਯ ਨੂੰ ਮਿਸਟਰ ਜੀਨਿਅਸ ਅਤੇ ਜਗਜੀਤ ਨੂੰ ਮਿਸਟਰ ਪਾਪੂਲਰ, ਐਮ.ਕਾਮ ਦੀ ਸ਼ਿਵਾਨੀ ਨੂੰ ਮਿਸ ਪਾਪੂਲਰ ਦੀ ਉਪਾਧੀ ਦਿੱਤੀ ਗਈ | ਅੰਤ ਵਿਚ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ, ਚੁਨੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਲਕਸ਼ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਦੇ ਸਮੂਹ ਸਹਾਇਕ ਪ੍ਰੋਫੈਸਰ ਹਾਜ਼ਰ ਸੀ |