ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਨੇ ਕਿਸਾਨਾਂ ਨੰੂ ਖੇਤਾਂ 'ਚ ਵਧੀਆ ਤਰੀੇਕੇ ਨਾਲ ਪਾਣੀ ਪਹੁੰਚਾਉਣ ਲਈ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਹੈ | ਪਰ ਮਾਧੋਪੁਰ ਹਾਈਡਲ ਤੋਂ ਨਿਕਲਦੀ ਨਹਿਰ ਅੱਪਰਬਾਰੀ ਦੁਆਬ ਤੇ ਕਸੂਰ ਬਰਾਂਚ ਤੋਂ ਅਨੇਕਾਂ ਨਿਕਲਦੇ ਰਜਵਾਹਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ | ਜਦੋਂ ਕਿ ਇਨ੍ਹਾਂ ਰਜਵਾਹਿਆਂ ਵਿਚ ਜੜ੍ਹੀ-ਬੂਟੀ ਤੇ ਗੰਦਗੀ ਕਾਫ਼ੀ ਜੰਮੀ ਹੋਈ ਹੈ | ਇਸ ਨਾਲ ਕਿਸਾਨਾਂ ਨੰੂ ਖੇਤਾਂ ਵਿਚ ਪਾਣੀ ਲਗਾਉਣ ਲਈ ਵਿਘਨ ਵੀ ਪੈ ਸਕਦਾ ਹੈ | ਰਜਵਾਹੇ ਟੁੱਟਣ ਨਾਲ ਜਿੱਥੇ ਸਰਕਾਰ ਦਾ ਨੁਕਸਾਨ ਹੋਵੇਗਾ, ਉੱਥੇ ਕਿਸਾਨਾਂ ਨੰੂ ਭਾਰੀ ਮੁਸ਼ਕਿਲਾਂ ਪੇਸ਼ ਆਉਣਗੀਆਂ | ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ 10 ਮਈ ਤੋਂ ਬਾਅਦ ਕਿਸਾਨਾਂ ਨੇ ਪਨੀਰੀ ਤੇ ਹੋਰ ਚਾਰਾ ਬੀਜਣਾ ਸ਼ੁਰੂ ਕਰ ਦੇਣਾ ਹੈ | ਪਰ ਅਜੇ ਤੱਕ ਨਹਿਰੀ ਵਿਭਾਗ ਗੁਰਦਾਸਪੁਰ ਨੇ ਰਜਵਾਹਿਆਂ ਦੀ ਸਫ਼ਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਹੈ | ਸਾਰੇ ਰਜਵਾਹੇ ਜੜ੍ਹੀ ਬੂਟੀ ਤੇ ਗੰਦਗੀ ਨਾਲ ਭਰੇ ਹੋਏ ਹਨ | ਉਨ੍ਹਾਂ ਦੱਸਿਆ ਕਿ ਕੁਝ ਰਜਵਾਹੇ ਇਹੋ ਜਿਹੇ ਹਨ, ਜਿਸ 'ਚ ਲੋਕਾਂ ਦੀਆਂ ਕੋਠੀਆਂ ਦਾ ਗੰਦਾ ਪਾਣੀ ਵੀ ਪੈਂਦਾ ਹੈ | ਮਹਿਕਮੇ ਨੰੂ ਕਈ ਵਾਰ ਬੇਨਤੀਆਂ ਕੀਤੀਆਂ ਹਨ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਰਜਵਾਹਿਆਂ 'ਚ ਪੈਂਦਾ ਹੈ, ਉਸ ਨੰੂ ਬੰਦ ਕਰਵਾਇਆ ਜਾਵੇ | ਪਰ ਮਹਿਕਮਾ ਇਸ ਪਾਸੇ ਕੋਈ ਵੀ ਦਿਲਚਲਸਪੀ ਨਹੀਂ ਦਿਖਾ ਰਿਹਾ | ਜਿਸ ਕਰਕੇ ਕਿਸਾਨ ਕਾਫੀ ਚਿੰਤਤ ਨਜ਼ਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਹਿਕਮੇ ਨੰੂ ਕਈ ਵਾਰ ਸਖ਼ਤ ਹਦਾਇਤਾਂ ਕੀਤੀਆਂ ਹਨ ਕਿ ਰਜਵਾਹਿਆਂ 'ਚ ਗੰਦੇ ਪਾਣੀ ਨੰੂ ਰੋਕਣ ਲਈ ਸਬੰਧਿਤ ਲੋਕਾਂ ਖਿਲਾਫ਼ ਕਾਨੰੂਨੀ ਕਾਰਵਾਈ ਕੀਤੀ ਜਾਵੇ | ਪਰ ਮਹਿਕਮਾ ਅਜਿਹਾ ਕਰਨ ਤੋਂ ਅਸਮਰੱਥ ਨਜ਼ਰ ਆਉਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਦੇ ਸਿੰਜਾਈ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਗੁਰਦਾਸਪੁਰ 'ਚ ਪੈਂਦੇ ਰਜਵਾਹਿਆਂ ਦੀ ਸਾਫ ਸਫ਼ਾਈ ਕਰਵਾਉਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੰੂ ਨਿਰਦੇਸ਼ ਦਿੱਤੇ ਜਾਣ | ਜਿਸ ਨਾਲ ਕਿਸਾਨਾਂ ਨੰੂ