ਦੀਨਾਨਗਰ, 3 ਮਈ (ਸੋਢੀ/ਘੁੰਮਣ/ਸ਼ਰਮਾ)-ਸੀਟੂ ਦੀ ਦੀਨਾਨਗਰ ਇਕਾਈ ਵਲੋਂ ਸਨੇਹ ਸਰਿਤਾ ਜੋਸ਼ੀ ਤੇ ਹੇਮ ਰਾਜ ਦੀ ਪ੍ਰਧਾਨਗੀ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੱਤਰ ਮਾਇਆ ਧਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਨੇ ਝੰਡੇ ਦੀ ਰਸਮ ਅਦਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰ, ਦੇਸ਼ ਤੇ ਸਮਾਜ ਦੇ ਵਿਕਾਸ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਇਨ੍ਹਾਂ ਤੋਂ ਬਿਨ੍ਹਾਂ ਦੇਸ਼ ਅੱਗੇ ਨਹੀਂ ਵੱਧ ਸਕਦਾ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਮਜ਼ਦੂਰ ਜਮਾਤ ਦਾ ਸ਼ੋਸ਼ਣ ਹੁੰਦਾ ਜਾ ਰਿਹਾ ਹੈ, ਜਿਸ ਦਾ ਲਾਭ ਕਾਰਪੋਰੇਟ ਵਰਗ ਨੂੰ ਮਿਲਦਾ ਹੈ | ਇਸ ਮੌਕੇ ਪ੍ਰਸ਼ੋਤਮ ਲਾਲ, ਕੁੰਵਰ ਦਿਲਜੀਤ ਸਿੰਘ, ਜਗਦੇਵ ਗੁਰੂ, ਕੁਲਦੀਪ ਸਿੰਘ, ਅੰਜੂ ਬਿਮਲਾ, ਰਾਜ ਕੁਆਰੀ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰਸ਼ੋਤਮ ਲਾਲ, ਦਲਜੀਤ ਸਿੰਘ, ਜਗਦੀਸ਼ ਰਾਜ, ਕੁਲਦੀਪ ਸਿੰਘ, ਮੰਜੂ ਸਿੰਗਲਾ, ਰਾਜ ਕੁਮਾਰੀ, ਇੰਦਰ ਸਿੰਘ, ਰਿਸ਼ੀ ਪਾਲ, ਪਵਨ ਕੁਮਾਰ, ਗੁਰਦੀਪ, ਗੋਪਾਲ, ਸੁਨੀਲ, ਰਘੁਵਿੰਦਰ ਕੌਰ, ਸੋਮਾ, ਗੁਰਦੀਪ, ਗੋਪਾਲ, ਰਣਧੀਰ ਸਿੰਘ, ਮਨੋਹਰ ਲਾਲ, ਪਿਆਰਾ, ਸੁਰਜੀਤ, ਸਵਰਨ ਸਿੰਘ, ਜੀਤ ਸਿੰਘ, ਰਤਨ ਸਿੰਘ, ਸ਼ਿੰਦੋ ਦੇਵੀ, ਸੀਤਾ ਦੇਵੀ, ਦੀਪਕ ਸਿੰਗਲਾ, ਤਿ੍ਪਤਾ, ਜੋਤੀ, ਪਿੰਕੀ, ਨੀਲਮ, ਬਬਲੀ, ਗੁਰਮੇਜ ਕੌਰ, ਚੰਨਨ ਸਿੰਘ, ਸੰਤੋਸ਼ ਕੁਮਾਰੀ ਅਤੇ ਰਾਜ ਕੁਮਾਰੀ ਵੀ ਹਾਜ਼ਰ ਸਨ |