ਧਾਰੀਵਾਲ, 3 ਮਈ (ਸਵਰਨ ਸਿੰਘ)-ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਵਿਖੇ ਦਿਮਾਗੀ ਬਿਮਾਰੀਆਂ ਦਾ ਕੈਂਪ ਲਗਾਇਆ ਗਿਆ, ਜਿਸ 'ਚ ਅੰਮਿ੍ਤਸਰ ਦੇ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾਕਟਰ ਸਨੇਹ ਸਿੰਘ ਐਮ.ਡੀ. ਸਾਇਕੈਟਰਿਕ ਨੇ ਬਜ਼ੁਰਗ ਮਰੀਜ਼ਾਂ ਦਾ ਚੈਕਅੱਪ ਕੀਤਾ | ਇਸ ਮੌਕੇ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ | ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬਹੁਤ ਸਾਰੇ ਮਰੀਜ਼ ਡਾਕਟਰ ਦੀ ਦਵਾਈ ਨਾਲ ਠੀਕ ਹੋ ਕੇ ਆਸ਼ਰਮ ਤੋਂ ਘਰਾਂ ਨੂੰ ਜਾ ਚੁੱਕੇ ਹਨ | ਇਸ ਸਮੇਂ ਪੰਕਜਦੀਪ ਸਿੰਘ, ਗੁਰਜੀਤ ਸਿੰਘ, ਹੇਮ ਰਾਜ, ਗੁਰਮੀਤ ਸਿੰਘ, ਰਾਮ ਸਿੰਘ, ਮਲਕੀਤ ਸਿੰਘ, ਗੁਰਸ਼ਰਨ ਸਿੰਘ, ਤਜਿੰਦਰ ਸਿੰਘ, ਸਰਬਜੀਤ ਸਿੰਘ ਅਤੇ ਨਵਨੀਤ ਸਿੰਘ ਭੁੰਬਲੀ ਹਾਜ਼ਰ ਰਹੇ |