06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਹਾਰਾਣਾ ਪ੍ਰਤਾਪ ਸਕੂਲ ਪਠਾਨਕੋਟ 'ਚ ਰਾਜੀਵ ਸਲਾਰੀਆ ਨੇ ਪਿ੍ੰਸੀਪਲ ਵਜੋਂ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 05-05-2026
ਪਠਾਨਕੋਟ, 4 ਮਈ (ਸੰਧੂ)-ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਆਦਰਸ਼ ਵਿਦਿਆਲੇ ਪਠਾਨਕੋਟ 'ਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਰਾਜੀਵ ਸਲਾਰੀਆ ਨੂੰ ਵਿਦਿਆਲੇ ਦਾ ਨਵਾਂ ਪਿ੍ੰਸੀਪਲ ਨਿਯੁਕਤ ਕੀਤਾ ਗਿਆ | ਵਿਦਿਆਲੇ ਦੇ ਪ੍ਰਬੰਧਕ ਹਰਬੰਸ ਸਿੰਘ ਤੇ ਹੋਰ ਮੈਂਬਰਾਂ ਵਲੋਂ ਰਾਜੀਵ ਸਲਾਰੀਆ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਸਟਾਫ਼ ਵਲੋਂ ਵੀ ਨਵੇਂ ਪਿ੍ੰਸੀਪਲ ਦਾ ਗਰਮਜੋਸ਼ੀ ਨਾਲ ਅਭਿਨੰਦਨ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਪਿ੍ੰਸੀਪਲ ਰਾਜੀਵ ਸਲਾਰੀਆ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਸਕੂਲ ਨੂੰ ਸਿੱਖਿਆ ਦੇ ਖੇਤਰ ਵਿਚ ਨਵੀਆਂ ਉਚਾਈਆਂ 'ਤੇ ਲਿਜਾਣਾ ਤੇ ਵਿਦਿਆਰਥੀਆਂ ਦਾ ਸਰਵਉੱਚ ਵਿਕਾਸ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ | ਇਸ ਤੋਂ ਬਾਅਦ ਉਨ੍ਹਾਂ ਵਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ | ਜਿਸ 'ਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਸਮਾਗਮ 'ਚ ਅਧਿਆਪਕ ਸਚਿਨ ਮਹਾਜਨ, ਮੰਜੂ ਸ਼ਰਮਾ, ਨੀਰਜ, ਨਰਿੰਦਰ ਸਿੰਘ, ਵਰਿੰਦਰ ਸਿੰਘ, ਰਾਜੀਵ ਸ਼ਰਮਾ, ਭਾਵਨਾ ਸ਼ਰਮਾ ਅਤੇ ਅਰੁਣਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਬੀ.ਐਸ.ਐਫ. ਤੇ ਆਰਮੀ ਨੂੰ ਲੈ ਕੇ ਸਰਹੱਦੀ ਪਿੰਡਾਂ 'ਚ ਸੰਯੁਕਤ ਤੌਰ 'ਤੇ ਚਲਾਈ ਤਲ... ਅਗਲੀ ਖ਼ਬਰ ਨਵੇਂ ਖੇਡ ਸਟੇਡੀਅਮ ਦਾ ਕੈਬਨਿਟ ਮੰਤਰੀ ਪੰਜਾਬ ਵਲੋਂ ਉਦਘਾਟਨ
Ad Position 24