ਸੇਂਟ ਜੋਸਫ ਕੈਥੋਲਿਕ ਚਰਚ ਡਡਵਾਂ 'ਚੋਂ ਗੋਲਕ ਚੋਰੀ
ਅਜੀਤ ਡੈਸਕ
06-05-2026
ਧਾਰੀਵਾਲ, 5 ਮਈ (ਜੇਮਸ ਨਾਹਰ)-ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਸਥਿਤ ਸੇਂਟ ਜੋਸਫ ਕੈਥੋਲਿਕ ਚਰਚ ਵਿਚੋਂ ਚੋਰਾਂ ਵਲੋਂ ਗਿਰਜਾ ਘਰ ਦੀ ਗੋਲਕ ਚੋਰੀ ਕਰ ਲਈ | ਪਿੰਡ ਡਡਵਾਂ ਵਾਸੀਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਐਤਵਾਰ ਸਵੇਰੇ ਜਦ ਚਰਚ ਦੀ ਸਾਫ਼-ਸਫ਼ਾਈ ਲਈ ਚਰਚ ਖੋਲਿਆ ਗਿਆ ਤਾਂ ਗੋਲਕ ਆਪਣੀ ਜਗ੍ਹਾ 'ਤੇ ਮੌਜੂਦ ਨਹੀਂ ਸੀ, ਜਿਸ ਦੀ ਇਧਰ-ਉਧਰ ਭਾਲ ਕੀਤੀ, ਪਰ ਉਹ ਕਿਧਰੇ ਵੀ ਨਹੀਂ ਮਿਲੀ ਜੋ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ | ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਬੰਧਤ ਚਰਚ 'ਚੋਂ ਚੋਰਾਂ ਵਲੋਂ ਗੋਲਕ ਚੋਰੀ ਕਰ ਲਈ ਗਈ ਸੀ |