ਪਠਾਨਕੋਟ, 5 ਮਈ (ਸੁਮਿਤ)-ਕੇ.ਡੀ.ਐਮ. ਸਕੂਲ ਵਿਚ ਅੱਜ ਗਰਿਮਾਮਈ ਇਨਵੈਸਟਿਚਰ ਸਮਾਗਮ ਦਾ ਆਯੋਜਨ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਵਿਦਿਆਲੇ ਦੇ ਚੇਅਰਮੈਨ ਨਵਦੀਪ ਜਮਵਾਲ, ਪਿ੍ੰਸੀਪਲ ਗੀਤਾ ਜਮਵਾਲ, ਕੋਆਰਡੀਨੇਟਰ ਜੋਤੀ ਗੁਲਾਲੀਆ, ਮੁਕੇਸ਼, ਕਾਜਲ, ਮਿਲਨ, ਅੰਕਿਤ, ਪ੍ਰੀਆ, ਗਾਇਤਰੀ, ਆਰਤੀ, ਨੀਰਜ ਅਤੇ ਰਿੰਪਲ ਆਦਿ ਹਾਜ਼ਰ ਰਹੇ | ਪ੍ਰੋਗਰਾਮ ਦੌਰਾਨ ਨਵੇਂ ਚੁਣੇ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਸਹੁੰ ਦਿਵਾਈ ਗਈ ਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਟੀਮ ਭਾਵਨਾ ਨਾਲ ਕਰਵਾਇਆ ਗਿਆ | ਪੂਰੇ ਸਮਾਗਮ 'ਚ ਅਨੁਸ਼ਾਸਨ ਤੇ ਨੇਤਿ੍ਤਵ ਦੀ ਝਲਕ ਸਾਫ਼ ਤੌਰ 'ਤੇ ਦੇਖਣ ਨੂੰ ਮਿਲੀ | ਪਿ੍ੰਸੀਪਲ ਗੀਤਾ ਜਮਵਾਲ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ 'ਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨੇਤਿ੍ਤਵ ਸਿਰਫ਼ ਅਹੁਦਾ ਪ੍ਰਾਪਤ ਕਰਨ ਨਾਲ ਨਹੀਂ, ਸਗੋਂ ਕਰਤੱਵ ਨਿਭਾਉਣ ਦੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਸਾਬਤ ਹੁੰਦਾ ਹੈ | ਪ੍ਰੋਗਰਾਮ ਦਾ ਸਮਾਪਨ ਉਤਸ਼ਾਹ ਤੇ ਸਕਾਰਾਤਮਿਕ ਊਰਜਾ ਨਾਲ ਹੋਇਆ |