17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਿ੍ੰਸ ਕਾਲਾ ਬਾਲਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਬਣਾਉਣ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 07-05-2026
ਡੇਹਰੀਵਾਲ ਦਰੋਗਾ, 6 ਮਈ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕਾਲਾ ਬਾਲਾ ਦੇ ਕਾਂਗਰਸੀ ਆਗੂ ਅਤਿੰਦਰਪਾਲ ਸਿੰਘ ਪਿ੍ੰਸ ਨੂੰ ਕਾਂਗਰਸ ਹਾਈਕਮਾਂਡ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਬਣਾਉਣ 'ਤੇ ਸਾਬਕਾ ਬਲਾਕ ਪ੍ਰਧਾਨ ਅਜੇਪਾਲ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਪਹਿਲੀ ਵਾਰ ਪਿੰਡ ਮੱਲ੍ਹੀਆਂ ਪਹੁੰਚਣ 'ਤੇ ਕਾਂਗਰਸੀ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ | ਮੱਲ੍ਹੀ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਨੌਜਵਾਨਾਂ ਅੰਦਰ ਨਵੀਂ ਰੂਹ ਫੂਕੀ ਗਈ ਹੈ | ਕਾਂਗਰਸੀ ਆਗੂਆਂ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕਾ ਚਰਨਜੀਤ ਕੌਰ ਬਾਜਵਾ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਜਸਪਾਲ ਸਿੰਘ ਕਾਲਾ ਬਾਲਾ, ਪ੍ਰਦੀਪ ਸਿੰਘ ਮੱਲ੍ਹੀ, ਬਲਜੀਤ ਸਿੰਘ ਗੋਲੂ, ਬਲਕਾਰ ਸਿੰਘ, ਗੋਲਡੀ ਮੱਲ੍ਹੀ, ਬੰਟੀ ਮੱਲ੍ਹੀ, ਲਵਲੀ ਨੰਬਰਦਾਰ, ਸੋਮ ਨਾਥ, ਕੁਕਾ ਮੱਲ੍ਹੀ, ਸਮਸ਼ੇਰ ਸਿੰਘ ਏਜੰਟ, ਰਾਜਨ ਮੱਲ੍ਹੀ, ਟੋਨੀ ਮਸੀਹ, ਗਰੀਬ ਸਿੰਘ ਏਜੰਟ, ਰਾਮਾ ਬੀਡੂ, ਪੰਚ ਦਰਸ਼ਨ ਲਾਲ, ਸੁਖਦੇਵ ਸਿੰਘ, ਗੁਲਜ਼ਾਰ ਮੱਲ੍ਹੀ, ਪਾਸਟਰ ਸਤਪਾਲ, ਕਾਕਾ ਫੋਰਮੈਨ, ਮੁਨਸ਼ੀ ਮੱਲ੍ਹੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਮਲਸੀਆਂ ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ 'ਚ ਸੁਧਾਰ ਵੇਖ ਕੇ ਸਰਨਾ ਹੋਏ ਪ੍ਰੇਸ਼ਾਨ- ਕਾਲਕਾ, ਕਾਹਲੋਂ
Ad Position 24