18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਨਾੜ ਦੀ ਅੱਗ ਨੇ ਪਾਪੂਲਰ ਤੇ ਪਨੀਰੀ ਨੰੂ ਲਿਆ ਲਪੇਟ 'ਚ <br/>

Ad Position 21
No active advertisement
ਅਜੀਤ ਡੈਸਕ 07-05-2026
ਗੁਰਦਾਸਪੁਰ, 6 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਰਾਧਾ ਸਵਾਮੀ ਡੇਰੇ ਨਜ਼ਦੀਕ ਇਕ ਕਿਸਾਨ ਦੇ ਪਾਪੂਲਰ ਤੇ ਪਨੀਰੀ ਨੰੂ ਨਾੜ ਦੀ ਅੱਗ ਨੇ ਆਪਣੀ ਲਪੇਟ 'ਚ ਲੈ ਕੇ ਕਾਫ਼ੀ ਨੁਕਸਾਨ ਕੀਤਾ ਹੈ | ਇਸ ਸਬੰਧੀ ਪੀੜਤ ਕਿਸਾਨ ਆਤਮਾ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਪਰਿਵਾਰ ਸਮੇਤ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਸੈਦੋਵਾਲ ਦੇ ਕਿਸਾਨ ਰਵਿੰਦਰ ਸਿੰਘ ਨਾਲ ਲੱਗਦੀ ਹੈ ਤੇ ਉਸ ਨੇ ਨਾੜ ਦੀ ਸਾਫ਼ ਸਫ਼ਾਈ ਲਈ ਅੱਗ ਲਗਾਈ ਸੀ ਕਿ ਉਸ ਅੱਗ ਨੇ ਉਨ੍ਹਾਂ ਦੇ ਪਾਪੂਲਰ ਤੇ ਪਨੀਰੀ ਨੰੂ ਆਪਣੀ ਲਪੇਟ 'ਚ ਲੈ ਲਿਆ | ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਖ਼ਿਲਾਫ਼ ਥਾਣਾ ਪੁਰਾਣਾ ਸ਼ਾਲਾ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਸੀ | ਪਰ ਕਈ ਦਿਨ ਬੀਤਣ ਦੇ ਬਾਅਦ ਵੀ ਸ਼ਾਲਾ ਪੁਲਿਸ ਵਲੋਂ ਕੋਈ ਇਨਸਾਫ਼ ਨਹੀਂ ਮਿਲਿਆ | ਪੀੜਤ ਕਿਸਾਨ ਦੀ ਹਮਾਇਤ 'ਚ ਆਏ ਪੱਗੜੀ ਸੰਭਾਲ ਜੱਟਾਂ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ ਤੇ ਕਿਸਾਨ ਆਗੂ ਸਰਬਜੀਤ ਸਿੰਘ ਲਾਲੀਆ ਨੇ ਕਿਹਾ ਕਿ ਜੇਕਰ ਕਿਸਾਨ ਨੰੂ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਹੋਵੇਗੀ | ਜਦੋਂ ਇਸ ਮਾਮਲੇ ਸਬੰਧੀ ਦੂਜੀ ਧਿਰ ਦੇ ਕਿਸਾਨ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 28 ਅਪ੍ਰੈਲ ਨੰੂ ਮੋਟਰ ਨੇੜੇ ਸਾਫ਼ ਸਫ਼ਾਈ ਲਈ ਅੱਗ ਜ਼ਰੂਰ ਲਗਾਈ ਸੀ ਅਤੇ ਬਾਅਦ ਵਿਚ ਅੱਗ ਬੁਝਾ ਦਿੱਤੀ ਸੀ | ਪਰ ਉਕਤ ਕਿਸਾਨ ਦੇ ਪਾਪੂਲਰ ਤੇ ਪਨੀਰੀ ਨੰੂ ਅੱਗ 2 ਮਈ ਨੰੂ ਲੱਗੀ ਹੈ | ਉਸ ਨੇ ਕਿਹਾ ਕਿ ਉਸ ਨੰੂ ਬਿਨ੍ਹਾਂ ਵਜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ 'ਤੇ ਲਗਾਏ ਦੋਸ਼ ਬੇਬੁਨਿਆਦ ਤੇ ਝੂਠੇ ਹਨ |

Ad Position 22
No active advertisement
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਸਫ਼ਾਈ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਬਲਾਕ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24