18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬੇਬੇ ਨਾਨਕੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-05-2026
ਧਾਰੀਵਾਲ, 6 ਮਈ (ਸਵਰਨ ਸਿੰਘ)-ਸਥਾਨਕ ਬੇਬੇ ਨਾਨਕੀ ਖਾਲਸਾ ਕਾਲਜ ਧਾਰੀਵਾਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਹੋਈਆਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਉੱਚ ਅੰਕ ਪ੍ਰਾਪਤ ਕੀਤੇ ਹਨ, ਜਿਸ ਵਿਚ ਬੀ.ਸੀ.ਏ. ਤੀਜੇ ਸਮੈਸਟਰ ਵਿਚ ਕੋਮਲਪ੍ਰੀਤ ਕੌਰ ਨੇ 76 ਫ਼ੀਸਦੀ, ਅਮਨਪ੍ਰੀਤ ਕੌਰ ਨੇ 76 ਫ਼ੀਸਦੀ, ਗੁਰਪ੍ਰੀਤ ਕੌਰ ਨੇ 75 ਫ਼ੀਸਦੀ, ਗਗਨਪ੍ਰੀਤ ਕੌਰ ਨੇ 75 ਫ਼ੀਸਦੀ, ਜਸਮੀਤ ਕੌਰ ਨੇ 74 ਫ਼ੀਸਦੀ ਅਤੇ ਅਮਨਪ੍ਰੀਤ ਕੌਰ ਨੇ 74 ਫ਼ੀਸਦੀ ਅੰਕ ਹਾਸਲ ਕੀਤੇ | ਇਸੇ ਹੀ ਤਰ੍ਹਾਂ ਬੀ.ਏ. ਸਮੈਸਟਰ ਤੀਜੇ ਵਿਚ ਵਿਦਿਆਰਥਣ ਹਿਤਾਕਸੀ ਨੇ 80 ਫ਼ੀਸਦੀ, ਮਹਿਕ ਸਰਮਾ ਨੇ 77 ਫ਼ੀਸਦੀ ਅਤੇ ਹਰਮਨਦੀਪ ਕੌਰ ਨੇ 74 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਡਾ. ਬਲਬੀਰ ਕੌਰ, ਕਮੇਟੀ ਮੈਂਬਰਾਂ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਮਗਰਮੂਧੀਆਂ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪੰਡਿਤ ਮੋਹਨ ਲਾਲ ਕਾਲਜ ਦੀ ਬੀ.ਕਾਮ. ਸਮੈਸਟਰ 5ਵਾਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24