ਪਠਾਨਕੋਟ, 6 ਮਈ (ਵਿਨੋਦ)-ਡੇਰਾ ਬਾਬਾ ਸੂਰਜ ਪੁਰੀ ਮਹਾਰਾਜ ਛੋਟੀ ਨਾਹਰ ਭੜੋਲੀ ਕਲਾਂ ਵਿਖੇ ਮਹੰਤ ਬਾਬਾ ਸਾਵਣ ਪੁਰੀ ਦੀ ਪ੍ਰਧਾਨਗੀ ਹੇਠ ਬਗਲਾਮੁਖੀ ਮਾਤਾ ਮੰਦਿਰ ਵਿਖੇ ਹਵਨ ਕਰਵਾਇਆ ਗਿਆ | ਉਪਰੰਤ ਦੁਪਹਿਰ ਸਮੇਂ ਲੰਗਰ ਦਾ ਆਯੋਜਨ ਕੀਤਾ ਗਿਆ | ਜਿਸ 'ਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮਹੰਤ ਬਾਬਾ ਸਾਵਨ ਪੁਰੀ, ਕਥਾ ਵਾਚਕ ਮਨੀਸ਼ ਉਪਾਧਿਆਇ, ਰਣਜੀਤ ਸਿੰਘ ਰਾਮਗੜ੍ਹੀਆ, ਮਾਨ ਸਿੰਘ, ਕਰਨ ਸਿੰਘ, ਕੁਲਦੀਪ ਸਿੰਘ, ਜਗਦੀਸ਼ ਸਿੰਘ, ਰਮਨ ਕੁਮਾਰ, ਮੁੰਨਾ, ਆਸ਼ਾ ਰਾਣੀ, ਸੰਤੋਸ਼ ਕੁਮਾਰੀ, ਬੇਬੀ, ਕੌਸ਼ਲਿਆ, ਅਰੁਣ ਸ਼ਰਮਾ, ਵਿਕਰਮ ਸ਼ਰਮਾ, ਸੁਨੀਲ ਸ਼ਰਮਾ ਅਤੇ ਗਣੇਸ਼ ਸ਼ਰਮਾ ਆਦਿ ਹਾਜ਼ਰ ਸਨ |