18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਠਾਨਕੋਟ ਦੀ ਬੇਟੀ ਸਾਮਿਆ ਗਲੋਬਲ ਮੰਚ ਤੱਕ ਪਹੁੰਚੀ, ਟੈਡ ਗਲੋਬਲ ਸਪੀਕਿੰਗ ਚੈਂਲੇਂਜ ਦੀ ਫਾਈਨਲਿਸਟ ਬਣੀ

Ad Position 21
No active advertisement
ਅਜੀਤ ਡੈਸਕ 07-05-2026
ਪਠਾਨਕੋਟ, 6 ਮਈ (ਸੰਧੂ)-ਪੰਜਾਬ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਕੈਲੇਡੋਨੀਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਸਾਮਿਆ ਨੂੰ ਪ੍ਰਸਿੱਧ ਟੈਡ ਗਲੋਬਲ ਸਪੀਕਿੰਗ ਚੈਂਲੇਂਜ ਦਾ ਫਾਈਨਲਿਸਟ ਚੁਣਿਆ ਗਿਆ ਹੈ | ਹੁਣ ਉਹ ਸਿੰਗਾਪੁਰ 'ਚ ਹੋਣ ਵਾਲੇ ਅੰਤਿਮ ਚਰਨ 'ਚ ਭਾਰਤ ਅਤੇ ਪਠਾਨਕੋਟ ਦੀ ਨੁਮਾਇੰਦਗੀ ਕਰੇਗੀ | ਇਹ ਉਪਲਬਧੀ ਨਾ ਸਿਰਫ਼ ਸਾਮਿਆ ਦੀ ਨਿੱਜੀ ਕਾਮਯਾਬੀ ਹੈ, ਸਗੋਂ ਛੋਟੇ ਸ਼ਹਿਰਾਂ ਦੇ ਯੁਵਾ ਨੂੰ ਗਲੋਬਲ ਮੌਕੇ ਮਿਲਣ ਦੀ ਸੋਚ ਦਾ ਵੱਡਾ ਉਦਾਹਰਨ ਵੀ ਹੈ | ਇਸ ਮੁਕਾਬਲੇ ਵਿਚ ਦੁਨੀਆਂ ਭਰ ਤੋਂ ਚੁਣੇ ਹੋਏ ਪ੍ਰਤਿਭਾਵਾਨ ਯੁਵਾ ਹਿੱਸਾ ਲੈਂਦੇ ਹਨ, ਜਿੱਥੇ ਵਿਚਾਰ, ਲੀਡਰਸ਼ਿਪ ਅਤੇ ਸੰਚਾਰ ਕੌਸ਼ਲ ਦਾ ਮੁਲਾਂਕਣ ਕੀਤਾ ਜਾਂਦਾ ਹੈ | ਇਸ ਮੌਕੇ ਸਾਮਿਆ ਦੇ ਪਿਤਾ ਅਤੇ ਸਿੱਖਿਆਵਿਦ ਸ੍ਰੀਜਲ ਗੁਪਤਾ ਨੇ ਕਿਹਾ ਕਿ ਇਹ ਉਪਲੱਬਧੀ ਸਾਬਤ ਕਰਦੀ ਹੈ ਕਿ ਸਹੀ ਸਿੱਖਿਆ ਅਤੇ ਮਾਰਗ ਦਰਸ਼ਨ ਨਾਲ ਛੋਟੇ ਸ਼ਹਿਰਾਂ ਦੇ ਬੱਚੇ ਵੀ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪ੍ਰਤਿਭਾ ਕਿਸੇ ਵੱਡੇ ਸ਼ਹਿਰ ਦੀ ਮੁਹਤਾਜ ਨਹੀਂ ਹੁੰਦੀ | ਸਕੂਲ ਪ੍ਰਬੰਧਕਾਂ ਅਨੁਸਾਰ ਸੰਸਥਾ ਵਲੋਂ ਵਿਦਿਆਰਥੀਆਂ ਵਿਚ ਕਮਿਊਨੀਕੇਸ਼ਨ ਸਕਿੱਲਜ਼, ਕਰਿਟਿਕਲ ਥਿੰਕਿੰਗ ਅਤੇ ਲੀਡਰਸ਼ਿਪ ਗੁਣ ਵਿਕਸਿਤ ਕਰਨ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਸਾਮਿਆ ਦੀ ਇਸ ਕਾਮਯਾਬੀ 'ਤੇ ਸਿੱਖਿਆਵਿਦਾਂ ਤੇ ਸਮਾਜਿਕ ਸੰਗਠਨਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਹੋਰ ਵਿਦਿਆਰਥੀਆਂ ਲਈ ਪੇ੍ਰਰਨਾਦਾਇਕ ਦੱਸਿਆ ਗਿਆ ਹੈ | ਹੁਣ ਜਦੋਂ ਸਮਿਆ ਸਿੰਗਾਪੁਰ ਵਿਚ ਹੋਣ ਵਾਲੇ ਫਾਈਨਲ ਲਈ ਤਿਆਰੀ ਕਰ ਰਹੀ ਹੈ, ਪੂਰੇ ਇਲਾਕੇ ਵਲੋਂ ਉਸ ਨੰੂ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ | ਇਹ ਉਪਲਬਧੀ ਸਾਬਤ ਕਰਦੀ ਹੈ ਕਿ ਛੋਟੇ ਸ਼ਹਿਰਾਂ ਵਿਚ ਜੰਮੇ ਸੁਪਨੇ ਵੀ ਦੁਨੀਆਂ ਭਰ ਵਿਚ ਚਮਕ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਿਭਾਗ ਦੇ ਕਰਮਚਾਰੀ ਦੇ ਕਮਰੇ 'ਚ ਰੱਖੇ ਕੱਪੜਿਆਂ 'ਚੋਂ 16 ਹਜ਼ਾਰ ਰੁਪਏ ਚੋਰੀ <br/> ਅਗਲੀ ਖ਼ਬਰ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੀਤੇ ਤਿੱਖੇ ਹਮਲੇ...
Ad Position 24