18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜੰਗਲਾਤ ਵਿਭਾਗ ਦੇ ਕਰਮਚਾਰੀ ਦੇ ਕਮਰੇ 'ਚ ਰੱਖੇ ਕੱਪੜਿਆਂ 'ਚੋਂ 16 ਹਜ਼ਾਰ ਰੁਪਏ ਚੋਰੀ <br/>

Ad Position 21
No active advertisement
ਅਜੀਤ ਡੈਸਕ 07-05-2026
ਨਰੋਟ ਮਹਿਰਾ, 6 ਮਈ (ਰਾਜ ਕੁਮਾਰੀ)-ਸਰਨਾ ਅੱਡੇ 'ਚ ਜੰਗਲਾਤ ਵਿਭਾਗ ਦੇ ਕਰਮਚਾਰੀ ਮੁਨੀਸ਼ ਕੁਮਾਰ ਦੇ ਕਮਰੇ 'ਚ ਰੱਖੇ ਕੱਪੜਿਆਂ 'ਚੋਂ 16 ਹਜ਼ਾਰ ਰੁਪਏ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਕਰਮਚਾਰੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਗਾਰਡ ਦੀ ਪੋਸਟ 'ਤੇ ਤਾਇਨਾਤ ਹੈ | ਉਸ ਨੇ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਰਾਤ ਦੀ ਡਿਊਟੀ ਕਰਕੇ ਸਵੇਰੇ ਸਰਨਾ ਅੱਡੇ ਦੇ ਨੇੜੇ ਵਿਭਾਗ ਦੇ ਸਰਕਾਰੀ ਕੁਆਰਟਰ ਵਿਚ ਪਹੁੰਚਿਆ ਤਾਂ ਕਮਰੇ 'ਚ ਪਾਣੀ ਨਾ ਹੋਣ ਕਰਕੇ ਮੰਦਿਰ ਵਿਚ ਨਹਾਉਣ ਲਈ ਚਲਾ ਗਿਆ ਤੇ ਆਪਣੀ ਡਿਊਟੀ ਵਾਲੇ ਕੱਪੜੇ ਉਤਾਰ ਕੇ ਕਮਰੇ ਵਿਚ ਰੱਖ ਗਿਆ | ਜਿਸ ਵਿਚ 16 ਹਜ਼ਾਰ ਰੁਪਏ ਵੀ ਕੱਪੜਿਆਂ ਦੀ ਜੇਬ 'ਚ ਰੱਖੇ ਸਨ | ਜਦੋਂ 15 ਮਿੰਟ ਬਾਅਦ ਨਹਾ ਕੇ ਕਮਰੇ 'ਚ ਪਹੁੰਚਿਆ ਤਾਂ ਦੇਖਿਆ ਕਿ ਕਮਰੇ ਵਿਚ ਰੱਖੇ ਕੱਪੜਿਆਂ 'ਚੋਂ 16 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ | ਅੱਡੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ | ਚੋਰੀ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੰੂ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਪਠਾਨਕੋਟ ਦੀ ਬੇਟੀ ਸਾਮਿਆ ਗਲੋਬਲ ਮੰਚ ਤੱਕ ਪਹੁੰਚੀ, ਟੈਡ ਗਲੋਬਲ ਸਪੀਕਿੰਗ ਚੈਂਲੇਂਜ ਦੀ ਫਾਈਨਲਿਸਟ ਬਣੀ
Ad Position 24