25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ

Ad Position 21
No active advertisement
ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਐਨ.ਐਸ.ਐਸ. ਵਿਭਾਗ ਵਲੋਂ ਵਿਸ਼ਵ ਧਰਤੀ ਦਿਵਸ ਬੂਟਾ ਲਗਾ ਕੇ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਲ 2026 ਦੀ ਥੀਮ ਆਵਰ ਪਾਵਰ, ਆਵਰ ਪਲੈਨਟ ਸਾਨੂੰ ਅੱਜ ਜਲਵਾਯੂ ਪਰਿਵਰਤਨ ਕਾਰਨ ਹੋ ਰਹੇ ਨੁਕਸਾਨਦਾਇਕ ਬਦਲਾਵਾਂ ਵੱਲ ਧਿਆਨ ਦੇਣ ਤੇ ਆਪਣੀ ਧਰਤੀ ਦੀ ਸੰਭਾਲ ਲਈ ਪੂਰੇ ਯਤਨ ਕਰਨ ਵਾਸਤੇ ਜਾਗਰੂਕ ਕਰਦੀ ਹੈ | ਇਸ ਧਰਤੀ ਦਿਵਸ ਨੂੰ ਸਾਰਥਕ ਬਣਾਉਂਦੇ ਹੋਏ ਕਾਲਜ ਦੇ ਪਿ੍ੰਸੀਪਲ ਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ: ਮੋਹਿਤ ਅੰਗੂਰਲਾ ਨੇ ਕਾਲਜ ਦੇ ਬਾਗ਼ ਵਿਚ ਬੂਟਾ ਲਗਾ ਕੇ ਤੇ ਬੀਜ ਬੀਜ ਕੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਜੈਵਿਕ ਵਿਭਿੰਨਤਾ ਵਧਾਉਣ ਤੇ ਛੋਟੇ-ਛੋਟੇ ਯਤਨਾਂ ਨਾਲ ਵੱਡਾ ਟੀਚਾ ਹਾਸਲ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਕਈ ਵਿਦਿਆਰਥੀ ਤੇ ਜੀਵ ਵਿਭਾਗ ਦੇ ਪ੍ਰੋ: ਸ਼ੁਭਮ ਸ਼ਰਮਾ ਤੇ ਅੰਗਰੇਜ਼ੀ ਵਿਭਾਗ ਦੀ ਪ੍ਰੋ: ਡਾ: ਆਰਤੀ ਮਹਾਜਨ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀ ਇਕ ਰੋਜ਼ਾ ਟਰੇਨਿੰਗ ਕਰਵਾਈ ਅਗਲੀ ਖ਼ਬਰ ਬੰਗਾਲ ਚੋਣ ਨਤੀਜਿਆਂ ਨੇ ਬਦਲੀ ਸਿਆਸਤ ਦੀ ਦਿਸ਼ਾ-ਨਰਿੰਦਰ ਮਹਾਜਨ <br/>
Ad Position 24