25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀ ਇਕ ਰੋਜ਼ਾ ਟਰੇਨਿੰਗ ਕਰਵਾਈ

Ad Position 21
No active advertisement
ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਸੰਧੂ)-ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀ ਇਕ ਰੋਜ਼ਾ ਟਰੇਨਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਕਰਵਾਈ ਗਈ | ਜਿਸ ਵਿਚ ਜ਼ਿਲ੍ਹਾ ਪਠਾਨਕੋਟ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਹਾਜ਼ਰ ਹੋਏ | ਇਸ ਟਰੇਨਿੰਗ ਵਿਚ ਸਰਕਾਰੀ ਕਾਲਜ ਅੰਮਿ੍ਤਸਰ ਤੋਂ ਐਚ.ਓ.ਡੀ. ਫੋਰੈਂਸਿਕ ਡਿਪਾਰਟਮੈਂਟ ਤੋਂ ਡਾ: ਕੁਲਦੀਪ ਅਤੇ ਡਾ: ਮਨਦੀਪ ਸਿੰਘ ਸਿੱਧੂ ਨੇ ਇਸ ਟ੍ਰੇਨਿੰਗ ਵਿਚ ਮੈਡੀਕਲ ਅਫ਼ਸਰਾਂ ਨੂੰ ਪੀ.ਐਮ.ਆਰ. ਅਤੇ ਐਮ.ਐਲ.ਆਰ. ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਟਰੇਨਿੰਗ ਵਿਚ ਸਿਵਲ ਹਸਪਤਾਲ ਦੇ ਸਾਰੇ ਸਪੈਸ਼ਲਿਸਟ ਡਾਕਟਰਾਂ ਨੇ ਆਪਣੀ-ਆਪਣੀ ਸਾਰੀ ਜਾਣਕਾਰੀ ਮੈਡੀਕਲ ਅਫ਼ਸਰਾਂ ਨਾਲ ਸਾਂਝੀ ਕੀਤੀ ਗਈ | ਜਿਵੇਂ ਡਾ: ਸੁਨੀਲ ਚੰਦ ਐਸ.ਐਮ.ਓ. ਇੰਚ. ਸਿਵਲ ਹਸਪਤਾਲ ਪਠਾਨਕੋਟ, ਪਰਮਿੰਦਰਪਾਲ ਕੌਰ ਇੰਚ. ਏ.ਆਰ.ਟੀ. ਸੈਂਟਰ, ਡਾ: ਰੋਹਿਤ ਭਾਰਦਵਾਜ ਮੈਡੀਕਲ ਸਪੈਸ਼ਲਿਸਟ, ਡਾ: ਵਿਸ਼ਾਲ ਕੋਹਲੀ ਹੱਡੀਆਂ ਦੇ ਮਾਹਿਰ, ਡਾ: ਵਿਸ਼ਵ ਬੰਧੂ ਸਰਜੀਕਲ ਸਪੈਸ਼ਲਿਸਟ, ਡਾ: ਸਲਿੰਦਰ ਸਿੰਘ ਭਾਊ ਈ.ਐਨ.ਟੀ. ਦੇ ਮਾਹਿਰ, ਡਾ: ਨੇਹਾ ਗੁਪਤਾ ਅੱਖਾਂ ਦੇ ਮਾਹਿਰ, ਡਾ: ਸੁਮਿਤ ਬੇਹੋਸ਼ੀ ਦੇ ਮਾਹਿਰ, ਡਾ: ਸਤਿਆਰਥ ਦਿਮਾਗ਼ੀ ਰੋਗਾਂ ਦੇ ਮਾਹਿਰ, ਡਾ: ਕਨਿਕਾ ਸ਼ਰਮਾ ਸਿਵਲ ਹਸਪਤਾਲ ਐਡਮਿਸਟ੍ਰੇਟਰ ਅਤੇ ਡਾ: ਪਿ੍ਅੰਕਾ ਠਾਕੁਰ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੁਰੱਖਿਆ ਹਫ਼ਤੇ ਤਹਿਤ ਪਾਵਰ ਹਾਊਸ ਕਰਮਚਾਰੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ
Ad Position 24