26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਮੇਨ ਪਠਾਨਕੋਟ ਵਲੋਂ ਕਾਲਜ ਨੂੰ 10 ਡਸਟਬਿਨ ਭੇਟ

Ad Position 21
No active advertisement
ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਸੰਧੂ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਮੇਨ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ ਹੇਠ ਸਵੱਛਤਾ ਪ੍ਰੋਜੈਕਟ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੂੰ ਕੂੜਾ ਕਰਕਟ ਸਮੇਟਣ ਲਈ 10 ਡਸਟਬਿਨ ਭੇਟ ਕੀਤੇ ਗਏ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਕੁਲਵੰਤ ਸਿੰਘ ਰੰਧਾਵਾ, ਜ਼ਿਲ੍ਹਾ 170-ਐਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ, ਜ਼ੋਨ ਚੇਅਰਮੈਨ ਗਗਨ ਸ਼ਰਮਾ, ਜਨਰਲ ਸਕੱਤਰ ਅਜੇ ਬੰਟਾ, ਖ਼ਜ਼ਾਨਚੀ ਅਨੂਪ ਮਹਾਜਨ, ਐਨ.ਪੀ. ਧਵਨ, ਆਰ.ਕੇ. ਖੰਨਾ, ਸਤੀਸ਼ ਪਾਸੀ, ਆਨੰਦ ਸ਼ਰਮਾ, ਗੁਰਚਰਨ ਸਿੰਘ ਪਲਾਇਆ, ਕਿ੍ਸ਼ਨਵੀਰ ਚੋਪੜਾ, ਜਗਦੀਸ਼ ਕੋਹਲੀ, ਅਰੁਣ ਮਰਵਾਹਾ, ਵਿਪਨ ਅਰੋੜਾ, ਪ੍ਰਭਾਤ ਰਾਣਾ, ਨਗਰ ਨਿਗਮ ਅਧਿਕਾਰੀ ਸੰਦੀਪ ਗੌਤਮ ਤੇ ਨਵਨੀਤ ਸ਼ਰਮਾ ਹਾਜ਼ਰ ਸਨ | ਕਲੱਬ ਪ੍ਰਧਾਨ ਰਾਜੀਵ ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਅਤੇ ਕਿੱਧਰੇ ਵੀ ਕੂੜਾ ਕਰਕਟ ਦਾ ਢੇਰ ਨਹੀਂ ਲੱਗਣਾ ਚਾਹੀਦਾ | ਕਾਲਜ ਦੇ ਪਿ੍ੰਸੀਪਲ ਕੁਲਵੰਤ ਸਿੰਘ ਰੰਧਾਵਾ ਨੇ ਅਲਾਇੰਸ ਕਲੱਬ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਵਲੋਂ ਡਸਟਬਿਨ ਦੇਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ | ਅੰਤ ਵਿਚ ਗੁਰਚਰਨ ਸਿੰਘ ਪਲਾਇਆ ਨੇ ਸ਼ਾਇਰੋ ਸ਼ਾਇਰੀ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ਼ਾਲਾ ਪੁਲਿਸ ਵਲੋਂ 25 ਪੇਟੀਆਂ ਠੇਕਾ ਸ਼ਰਾਬ ਬਰਾਮਦ-ਮਾਮਲਾ ਦਰਜ <br/> ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ
Ad Position 24