25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਰਜਿੰਦਰਪਾਲ ਕੌਰ ਕੰਗ ਦੀ ਪ੍ਰੇਰਨਾ ਨਾਲ ਧੀ-ਪੁੱਤਰ ਨੇ ਡਾਕਟਰ ਬਣ ਕੇ ਮਾਂ ਦਾ ਸੁਪਨਾ ਸਾਕਾਰ ਕੀਤਾ

Ad Position 21
No active advertisement
ਅਜੀਤ ਡੈਸਕ 10-05-2026
ਮਾਂ ਦਿਵਸ ਮੌਕੇ ਇਕ ਉਸ ਮਾ ਦੀ ਕਹਾਣੀ ਦੱਸ ਰਹੇ ਹਾਂ, ਜਿਸ ਨੇ ਖੁਦ ਆਪਣੇ ਸੁਪਨੇ ਸਾਕਾਰ ਕੀਤੇ ਅਤੇ ਆਪਣੀ ਧੀ ਤੇ ਪੁੱਤਰ ਨੂੰ ਡਾਕਟਰ ਬਣਾ ਕੇ ਰੋਗੀਆਂ ਦਾ ਇਲਾਜ ਕਰਨ ਦੇ ਯੋਗ ਬਣਾਇਆ | ਸ਼੍ਰੀ ਗੁਰੂ ਰਾਮਦਾਸ ਸੰਸਥਾਵਾਂ ਪੰਧੇਰ ਦੇ ਚੇਅਰਪਰਸਨ ਹਰਜਿੰਦਰਪਾਲ ਕੌਰ ਕੰਗ ਅਜਿਹੀ ਮਾਂ ਹੈ, ਜਿਸ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਤੇ ਚੰਗਾ ਮਾਰਗ ਦਰਸ਼ਕ ਬਣ ਕੇ ਤੇ ਪੂਰੇ ਹੌਸਲੇ ਨਾਲ ਵੱਡੀਆਂ ਉਪਲੱਬਧੀਆਂ ਹਾਸਲ ਕਰਵਾਈਆਂ | ਹਰਜਿੰਦਰਪਾਲ ਕੌਰ ਕੰਗ ਧੀ ਡਾ. ਰਿਪੁਦਮਨਜੀਤ ਕੌਰ ਐੱਮ.ਡੀ. ਜਨਰਲ ਸਰਜਨ ਤੇ ਪੁੱਤਰ ਡਾ. ਗੁਲਵਤਨ ਸਿੰਘ ਕੰਗ ਐੱਮ.ਡੀ. ਅਨਾਥਸਿਆ ਹਨ ਜਦਕਿ ਨੂੰ ਹ ਡਾ. ਆਨੰਦਜੀਤ ਕੌਰ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਵਿਖੇ ਐੱਮ.ਡੀ. ਗਾਇਨੀ ਹਨ | ਮਾਂ ਦਿਵਸ ਮੌਕੇ ਉਨ੍ਹਾਂ ਦੇ ਬੱਚਿਆਂ ਨੇ ਕਿਹਾ ਕਿ ਸਾਡੀ ਮਾਂ ਹਰਜਿੰਦਰਪਾਲ ਕੌਰ ਕੰਗ ਨੇ ਸਾਨੂੰ ਸਿਰਫ਼ ਉੱਚ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਆਪਣੇ ਸੁਪਨੇ ਪੂਰੇ ਕਰਨ ਲਈ ਵੀ ਪ੍ਰੇਰਿਤ ਕੀਤਾ ਤੇ ਹਰ ਕਦਮ 'ਤੇ ਸਾਡਾ ਸਹਿਯੋਗ ਕੀਤਾ | ਉਨ੍ਹਾਂ ਦੀ ਪ੍ਰੇਰਣਾ ਤੇ ਮਾਰਗ ਦਰਸ਼ਨ ਨਾਲ ਹੀ ਅਸੀਂ ਮੈਡੀਕਲ ਖੇਤਰ ਵਿਚ ਮਹੱਤਵਪੂਰਨ ਸਥਾਨ ਹਾਸਲ ਕਰ ਸਕੇ ਹਾਂ ਤੇ ਮਨੁੱਖਤਾ ਦੀ ਸੇਵਾ ਵਿਚ ਅੱਗੇ ਵਧ ਰਹੇ ਹਾਂ | ਡਾ. ਹਰਜਿੰਦਰਪਾਲ ਕੌਰ ਕੰਗ ਨੇ ਕਿਹਾ ਕਿ ਹਰ ਮਾਂ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਕਾਮਯਾਬ ਹੋਣ ਤੇ ਸਮਾਜ ਲਈ ਕੁਝ ਚੰਗਾ ਕਰਨ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ, ਸਿੱਖਿਆ ਤੇ ਸੰਸਕਾਰ ਦੇਣਾ ਹੀ ਮਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਮਾਂ ਦਿਵਸ ਦੀ ਮਹੱਤਤਾ 'ਤੇ ਡਾ. ਰਿਪੂਦਮਨਜੀਤ ਕੌਰ ਤੇ ਡਾ. ਗੁਲਵਤਨ ਸਿੰਘ ਕੰਗ ਨੇ ਮਾਵਾਂ ਦੇ ਅਨਮੋਲ ਯੋਗਦਾਨ ਨੂੰ ਨਮਨ ਕੀਤਾ ਅਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ |
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਪਿੰਡ ਮਨੋਹਰਪੁਰ 'ਚ 21 ਮੈਂਬਰੀ ਕਮੇਟੀ ਗਠਿਤ
Ad Position 24