27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਰੀਆ ਮਹਿਲਾ ਕਾਲਜ ਪਠਾਨਕੋਟ ਬਣਿਆ ਸਿੱਖਿਆ ਦਾ ਚਾਨਣ ਮੁਨਾਰਾ ਵੱਖ-ਵੱਖ ਖੇਤਰਾਂ 'ਚ ਵਿਦਿਆਰਥੀਆਂ ਨੂੰ ਕਰਵਾਏ ਜਾ ਰਹੇ ਕੋਰਸ

Ad Position 21
No active advertisement
ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਸੰਧੂ)-ਆਰੀਆ ਮਹਿਲਾ ਕਾਲਜ ਜ਼ਿਲ੍ਹਾ ਪਠਾਨਕੋਟ ਤੇ ਆਲੇ ਦੁਆਲੇ ਲੱਗਦੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ, ਕਿਉਂਕਿ ਕਾਲਜ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵੱਖ ਵੱਖ ਖੇਤਰਾਂ 'ਚ ਮੱਲ੍ਹਾਂ ਮਾਰ ਰਹੀਆਂ ਹਨ | ਆਰੀਆ ਮਹਿਲਾ ਮਹਾਂਵਿਦਿਆਲਾ ਨੇ ਨਵੇਂ ਸੈਸ਼ਨ 'ਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਬਿਹਤਰ ਵਿਕਲਪ ਪ੍ਰਦਾਨ ਕੀਤੇ ਹਨ | ਇਸ ਸਬੰਧ ਵਿਚ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥਣਾਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਹੈ ਜੋ ਇਸ ਕੈਂਪਸ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਦਾਖਲ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਸਾਲ ਵੀ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਨੂੰ ਵਿਸ਼ਾ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਵਿਕਲਪ ਮਿਲ ਸਕਣ | ਉਨ੍ਹਾਂ ਦੱਸਿਆ ਕਿ ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਐਸ.ਸੀ. ਮੈਡੀਕਲ, ਨਾਨ-ਮੈਡੀਕਲ, ਬੀ.ਐਸ.ਸੀ. (ਆਨਰਜ਼) ਐਮ.ਐਲ.ਟੀ, ਬੀ.ਐਸ.ਸੀ. (ਫ਼ੈਸ਼ਨ ਡਿਜ਼ਾਈਨਿੰਗ), ਬੀ.ਐਸ.ਸੀ. (ਇਕਨਾਮਿਕਸ), ਬੀ.ਬੀ.ਏ (ਆਨਰਜ਼) ਹਸਪਤਾਲ ਪ੍ਰਬੰਧਨ, ਬੀ.ਐਸ.ਸੀ (ਕੰਪਿਊਟਰ ਸਾਇੰਸ), ਐਮ.ਏ. ਪੰਜਾਬੀ, ਐਮ.ਏ. ਰਾਜਨੀਤੀ ਸ਼ਾਸਤਰ, ਐਮ.ਕਾਮ, ਐਮ.ਐਸ.ਸੀ (ਕੰਪਿਊਟਰ ਸਾਇੰਸ), ਐਮ.ਐਸ.ਸੀ (ਫ਼ੈਸ਼ਨ ਡਿਜ਼ਾਈਨਿੰਗ), ਰੇਡੀਓ ਜੋਕਿੰਗ 'ਚ ਪੀਜੀ ਡਿਪਲੋਮਾ, ਕੰਪਿਊਟਰ ਸਾਇੰਸ, ਫ਼ੈਸ਼ਨ ਡਿਜ਼ਾਈਨਿੰਗ, ਕਾਸਮੈਟੋਲੋਜੀ, ਲਾਇਬ੍ਰੇਰੀ ਸਾਇੰਸਜ਼ ਅਤੇ ਯੂਜੀ ਡਿਪਲੋਮਾ ਇਨ ਕਾਸਮੈਟੋਲੋਜੀ, ਲਾਇਬ੍ਰੇਰੀ ਸਾਇੰਸਜ਼ ਅਤੇ ਜੀ.ਐਸ.ਟੀ (ਸਿਰਫ ਛੇ ਮਹੀਨੇ) ਕੋਰਸ ਕਰਵਾਏ ਜਾ ਰਹੇ ਹਨ | ਕਾਲਜ ਵਿਚ ਪੀ.ਐਚ.ਡੀ, ਐਮ.ਫਿੱਲ ਅਤੇ ਨੈੱਟ ਯੋਗਤਾ ਪ੍ਰਾਪਤ ਉਮੀਦਵਾਰ ਸ਼ਾਮਿਲ ਹਨ | ਕਾਲਜ 'ਚ ਐਨ.ਸੀ.ਸੀ ਯੂਨਿਟ ਅਤੇ ਐਨ.ਐਸ.ਐਸ ਯੂਨਿਟ ਵੀ ਹੈ, ਜਿਸਦਾ ਲਾਭ ਉਠਾਉਂਦੇ ਹੋਏ ਵਿਦਿਆਰਥੀ ਭਵਿੱਖ ਸੁਨਹਿਰਾ ਬਣਾ ਸਕਦੇ ਹਨ | ਐਸ.ਸੀ ਵਿਦਿਆਰਥਣਾਂ ਲਈ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ ਹੈ, ਹੋਣਹਾਰ ਵਿਦਿਆਰਥਣਾਂ, ਇਕੋ ਪਰਿਵਾਰ ਦੀਆਂ ਦੋ ਵਿਦਿਆਰਥਣਾਂ ਅਤੇ ਅਨਾਥ ਵਿਦਿਆਰਥਣਾਂ ਤੇ ਲੋੜਵੰਦ ਵਿਦਿਆਰਥਣਾਂ ਲਈ ਵੀ ਵਿਸ਼ੇਸ਼ ਛੋਟ ਹੈ | ਇਸ ਤੋਂ ਇਲਾਵਾ ਆਧੁਨਿਕ ਲੈਬਾਂ, ਸਮਾਰਟ ਕਲਾਸਾਂ, ਲਿਫ਼ਟ ਸਹੂਲਤ, ਜਿਮਨੇਜ਼ੀਅਮ ਅਤੇ ਸਾਰੀਆਂ ਸਹੂਲਤਾਂ ਉਪਲਬਧ ਹਨ | ਵਿਦਿਆਰਥੀ ਕਾਲਜ
Ad Position 22
No active advertisement
ਪਿਛਲੀ ਖ਼ਬਰ ਨਾੜ ਨੰੂ ਸ਼ਰੇਆਮ ਅੱਗ ਲਗਾ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾ ਰਹੇ ਧੱਜੀਆਂ ਕਿਸਾਨ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈ ੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਝੰਡੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24