27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਾੜ ਨੰੂ ਸ਼ਰੇਆਮ ਅੱਗ ਲਗਾ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾ ਰਹੇ ਧੱਜੀਆਂ ਕਿਸਾਨ

Ad Position 21
No active advertisement
ਅਜੀਤ ਡੈਸਕ 10-05-2026
ਤਾਰਾਗੜ੍ਹ, 9 ਮਈ (ਸੋਹਨ ਲਾਲ)-ਤਾਰਾਗੜ੍ਹ ਨਜ਼ਦੀਕ ਪੈਂਦੇ ਪਿੰਡ ਰਹੀਮਪੁਰ, ਡੋਲੋਵਾਲ, ਸਾਲੋਵਾਲ, ਪਰਮਾਨੰਦ ਆਦਿ ਵਿਖੇ ਕਿਸਾਨਾਂ ਵਲੋਂ ਸ਼ਰੇਆਮ ਆਪਣੇ ਖੇਤਾਂ ਵਿਚ ਨਾੜ ਨੰੂ ਅੱਗ ਲਗਾ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਣਕ ਦੀ ਰਹਿੰਦ ਖੂੰਹਦ ਨੰੂ ਖੇਤਾਂ ਵਿਚ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੰੂ ਜਾਗਰੂਕ ਕਰਨ ਦੇ ਨਾਲ ਨਾਲ ਪਾਬੰਦੀ ਵੀ ਲਗਾਈ ਹੈ | ਪਰ ਇਸ ਦੇ ਬਾਵਜੂਦ ਕਿਸਾਨ ਆਪਣੀ ਮਨਮਰਜੀ ਨਾਲ ਅਜਿਹਾ ਕਰਕੇ ਜਿਥੇ ਵਾਤਾਵਰਨ ਪ੍ਰਦੂਸ਼ਿਤ ਕਰ ਰਹੇ ਹਨ, ਉਥੇ ਇਸ ਨਾਲ ਜਨਤਾ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ | ਦੱਸਣਯੋਗ ਹੈ ਕਿ ਪਿੰਡ ਤੰਗੋਸ਼ਾਹ ਵਿਖੇ ਇਕ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਰਹਿੰਦ ਖੂੰਹਦ ਨੰੂ ਅੱਗ ਲਗਾਈ ਗਈ ਅਤੇ ਉਸ ਦੇ ਸਾਹਮਣੇ ਹੀ ਐਚ.ਪੀ.ਗੈਸ ਦਾ ਗੁਦਾਮ ਵੀ ਸਥਿਤ ਹੈ ਅਤੇ ਖੇਤਾਂ ਵਿਚ ਅੱਗ ਲਗਾਉਣ ਨਾਲ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦਾ ਜਿੰਮੇਵਾਰ ਕੌਣ ਹੈ | ਜ਼ਿਕਰਯੋਗ ਹੈ ਕਿ ਹਲਕਾ ਭੋਆ ਦੇ ਕਈ ਪਿੰਡਾਂ ਅੰਦਰ ਕਿਸਾਨਾ ਵਲੋਂ ਖੇਤਾਂ ਵਿਚ ਅੱਗ ਲਗਾਈ ਗਈ ਹੈ | ਪਰ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਕਿਸਾਨ ਬੇਖੌਫ ਹੋ ਕੇ ਖੇਤਾਂ ਵਿਚ ਨਾੜ ਨੰੂ ਅੱਗ ਲਗਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਦੀ ਝੀਲ 'ਚ ਮੱਛੀਆਂ ਫੜਨ ਦਾ ਠੇਕਾ ਹੁਣ 12 ਮਈ ਨੰੂ ਅਗਲੀ ਖ਼ਬਰ ਆਰੀਆ ਮਹਿਲਾ ਕਾਲਜ ਪਠਾਨਕੋਟ ਬਣਿਆ ਸਿੱਖਿਆ ਦਾ ਚਾਨਣ ਮੁਨਾਰਾ ਵੱਖ-ਵੱਖ ਖੇਤਰਾਂ 'ਚ ਵਿਦਿਆਰਥੀਆਂ ਨੂੰ ਕਰਵਾਏ ਜਾ ਰਹੇ...
Ad Position 24