28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ਼ਾਹਪੁਰ ਕੰਢੀ ਡੈਮ ਦੀ ਝੀਲ 'ਚ ਮੱਛੀਆਂ ਫੜਨ ਦਾ ਠੇਕਾ ਹੁਣ 12 ਮਈ ਨੰੂ

Ad Position 21
No active advertisement
ਅਜੀਤ ਡੈਸਕ 10-05-2026
ਸ਼ਾਹਪੁਰ ਕੰਢੀ, 9 ਮਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੀ ਝੀਲ 'ਚ ਮੱਛੀਆਂ ਫੜਨ ਲਈ ਠੇਕੇ ਦੀ ਆਨਲਾਈਨ ਬੋਲੀ 12 ਮਈ ਨੰੂ ਹੋਵੇਗੀ | ਜਿਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਝੀਲ 5 ਕਿੱਲੋਮੀਟਰ ਏਰੀਏ ਵਿਚ ਫੈਲੀ ਹੋਈ ਹੈ | ਇਸ ਵਿਚ ਮੱਛੀਆਂ ਫੜਨ ਦੀ ਆਨਲਾਈਨ ਬੋਲੀ ਪਹਿਲਾਂ 5 ਮਈ ਨੰੂ ਰੱਖੀ ਗਈ ਸੀ ਅਤੇ 14 ਲੱਖ ਰੁਪਏ ਮੁੱਢਲੀ ਬੋਲੀ ਰੱਖੀ ਗਈ ਸੀ | ਪਰ ਕਿਸੇ ਵੀ ਠੇਕੇਦਾਰ ਨੇ ਢੁਕਵੀਂ ਬੋਲੀ ਨਹੀਂ ਦਿੱਤੀ | ਜਿਸ ਕਾਰਨ ਹੁਣ ਆਨਲਾਈਨ ਬੋਲੀ ਦੀ ਤਾਰੀਖ਼ 12 ਮਈ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਕੋਈ ਵੀ ਠੇਕੇਦਾਰ 70 ਹਜ਼ਾਰ ਰੁਪਏ ਜਮਾ ਕਰਵਾ ਕੇ ਬੋਲੀ ਦੇ ਸਕਦਾ ਹੈ ਅਤੇ ਵੱਧ ਤੋਂ ਵੱਧ ਬੋਲੀ ਦੇਣ ਵਾਲੇ ਠੇਕੇਦਾਰ ਨੰੂ ਠੇਕਾ ਦੇ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਵ: ਸੁਖਦੇਵ ਸਿੰਘ ਰਾਮਗੜ੍ਹੀਆ ਦੀ ਯਾਦ 'ਚ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਨਾੜ ਨੰੂ ਸ਼ਰੇਆਮ ਅੱਗ ਲਗਾ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾ ਰਹੇ ਧੱਜੀਆਂ ਕਿਸਾਨ
Ad Position 24