ਪਠਾਨਕੋਟ, 9 ਮਈ (ਸੁਮਿਤ)-ਗ਼ੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸਵ: ਸੁਖਦੇਵ ਸਿੰਘ ਰਾਮਗੜ੍ਹੀਆ ਦੀ ਯਾਦ ਨੂੰ ਸਮਰਪਿਤ ਮੁਫ਼ਤ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ | ਇਹ ਕੈਂਪ ਸਮਿਤੀ ਦੇ ਸੰਸਥਾਪਕ ਸੰਜੀਵ ਮਲਹਨ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਅਰੁਣ ਜਸਵਾਨੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਕਜ ਅੰਗਰੀਸ਼ ਨੇ ਸ਼ਿਰਕਤ ਕੀਤੀ | ਦੋਵੇਂ ਮਹਿਮਾਨਾਂ ਨੇ ਬੱਚਿਆਂ ਨੂੰ ਰਿਫ਼ੈੱ੍ਰਸ਼ਮੈਂਟ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ | ਕੈਂਪ ਦੌਰਾਨ ਸ਼ਰਮਾ ਡੈਂਟਲ ਕਲੀਨਿਕ ਆਨੰਦਪੁਰ ਟੰਕੀ ਵਲੋਂ ਡਾ: ਸੁਰਭੀ ਸ਼ਰਮਾ ਨੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਦੰਦਾਂ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਦਿਨ 'ਚ ਦੋ ਵਾਰ ਬੁਰਸ਼ ਕਰਨ, ਮਿੱਠੀਆਂ ਚੀਜ਼ਾਂ ਦਾ ਸੀਮਿਤ ਸੇਵਨ ਕਰਨ ਅਤੇ ਸਮੇਂ-ਸਮੇਂ 'ਤੇ ਦੰਦਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ | ਮੁੱਖ ਮਹਿਮਾਨ ਅਰੁਣ ਜਸਵਾਨੀ ਤੇ ਪੰਕਜ ਅੰਗਰੀਸ਼ ਨੇ ਗ਼ੌਰੀ ਸ਼ੰਕਰ ਸੇਵਾ ਸਮਿਤੀ ਦੇ ਸੰਸਥਾਪਕ ਸੰਜੀਵ ਮਲਹਨ ਦੀ ਪ੍ਰਸੰਸਾ ਕੀਤੀ | ਸਮਿਤੀ ਦੇ ਸੰਸਥਾਪਕ ਸੰਜੀਵ ਮਲਹਨ ਨੇ ਮਹਿਮਾਨਾਂ, ਡਾਕਟਰਾਂ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਵ: ਸੁਖਦੇਵ ਸਿੰਘ ਰਾਮਗੜ੍ਹੀਆ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਜੀਵਨ ਸਮਾਜ ਸੇਵਾ ਤੇ ਲੋਕ ਭਲਾਈ ਲਈ ਸਮਰਪਿਤ ਕੀਤਾ, ਉਨ੍ਹਾਂ ਦੀ ਪੇ੍ਰਰਨਾ ਨਾਲ ਹੀ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ | ਇਸ ਮੌਕੇ ਪਿ੍ੰਸੀਪਲ ਰਿੰਪੀ ਆਹਲੂਵਾਲੀਆ, ਠੇਕੇਦਾਰ ਅਮਰਜੀਤ ਸਿੰਘ, ਸੋਮਰਾਜ, ਵਿਜੇ ਮਹਾਜਨ, ਮਾਸਟਰ ਸੁਭਾਸ਼, ਵੇਦ ਪ੍ਰਕਾਸ਼ ਸਮੇਤ ਕਈ ਮੈਂਬਰ ਹਾਜ਼ਰ ਸਨ | ਅੰਤ ਵਿਚ ਸਵ: ਸੁਖਦੇਵ ਸਿੰਘ ਰਾਮਗੜ੍ਹੀਆ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਦਾ ਸੰਕਲਪ ਲਿਆ |