28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦਿਵਸ 'ਤੇ 'ਇਕ ਤੰਦਰੁਸਤ ਜੀਵਨ' ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 10-05-2026
ਸ਼ਾਹਪੁਰ ਕੰਢੀ, 9 ਮਈ (ਰਣਜੀਤ ਸਿੰਘ)-ਆਕਲੈਂਡ ਪਬਲਿਕ ਸਕੂਲ ਜੁਗਿਆਲ ਵਿਖੇ ਮਾਂ ਦਿਵਸ 'ਤੇ ਇਕ ਤੰਦਰੁਸਤ ਜੀਵਨ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਮਾਵਾਂ ਲਈ ਮੁਫ਼ਤ ਸਰੀਰ ਦੀ ਜਾਂਚ ਕੀਤੀ ਗਈ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਪਰਸਨ ਉਰਮਿਲਾ ਠਾਕੁਰ, ਐਮ.ਡੀ ਰਾਜੇਸ਼ ਕਾਂਡਾ ਤੇ ਡਾਇਰੈਕਟਰ ਸਵਰ ਠਾਕੁਰ ਨੇ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਗੀਤ, ਨਾਚ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਾਰੀਆਂ ਮਾਵਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਸਿਹਤ ਮਾਹਿਰਾਂ ਵਲੋਂ ਢੁਕਵੀਂ ਖ਼ੁਰਾਕ ਯੋਜਨਾਵਾਂ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਲਈ ਕੀਮਤੀ ਸੁਝਾਅ ਦਿੱਤੇ | ਉਨ੍ਹਾਂ ਨੇ ਮਾਵਾਂ ਨੰੂ ਜਾਗਰੂਕ ਕੀਤਾ ਕਿ ਇਕ ਸਿਹਤਮੰਦ ਮਾਂ ਹੀ ਪੂਰੇ ਪਰਿਵਾਰ ਲਈ ਇਕ ਸਿਹਤਮੰਦ, ਖੁਸ਼ ਅਤੇ ਸਕਾਰਾਤਮਿਕ ਵਾਤਾਵਰਨ ਪ੍ਰਦਾਨ ਕਰ ਸਕਦੀ ਹੈ | ਇਸ ਮੌਕੇ ਡਾਇਰੈਕਟਰ ਸਵਰ ਠਾਕੁਰ ਨੇ ਪ੍ਰੋਗਰਾਮ ਵਿਚ ਆਈਆਂ ਮਾਵਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੰੂ ਵਧਾਈ ਦਿੱਤੀ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਤੇ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਮਾਂ ਵਲੋਂ ਬੱਚਿਆਂ ਲਈ ਕੀਤੇ ਯਤਨਾਂ ਨੰੂ ਅਣਗੌਲਿਆ ਨਹੀਂ ਜਾ ਸਕਦਾ- ਰਵਤੇਸ਼ਇੰਦਰਜੀਤ ਸਿੰਘ/ਤਵਤੇਸ਼ਇੰਦਰਜੀਤ ਸਿੰਘ <br/... ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ 'ਚ ਮਾਵਾਂ ਨੇ ਬੱਚਿਆਂ ਨਾਲ ਮਿਲ ਕੇ ਮਾਣੇ ਖ਼ੁਸ਼ੀਆਂ ਭਰੇ ਪਲ
Ad Position 24