26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲੰਡਨ 'ਚ ਹੌਂਸਲੋ ਹੈਸਟਨ ਕੌਂਸਲਰ ਚੁਣੇ ਗੁਰਬਚਨ ਸਿੰਘ ਅਠਵਾਲ ਦੇ ਜੱਦੀ ਪਿੰਡ ਸੰਗਤਪੁਰ ਕਲਾਨੌਰ 'ਚ ਖੁਸ਼ੀਆਂ <br/>

Ad Position 21
No active advertisement
ਅਜੀਤ ਡੈਸਕ 11-05-2026
ਕਲਾਨੌਰ, 10 ਮਈ (ਪੁਰੇਵਾਲ)-ਪੰਜਾਬੀਆਂ ਵਲੋਂ ਵਿਦੇਸ਼ਾਂ 'ਚ ਜਾ ਕੇ ਵੀ ਮੱਲ੍ਹਾਂ ਮਾਰੀਆਂ ਜਾ ਰਹੀਆਂ ਹਨ ਅਤੇ ਲੰਡਨ 'ਚ ਹੋਈਆਂ ਕੌਂਸਲਰ ਦੀਆਂ ਚੋਣਾਂ 'ਚ ਪੰਜਾਬ ਵਾਸੀ ਗੁਰਬਚਨ ਸਿੰਘ ਅਠਵਾਲ ਵੀ ਚੋਣ ਜਿੱਤੇ ਹਨ, ਜਿਸ ਕਾਰਨ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ | ਸ: ਗੁਰਬਚਨ ਸਿੰਘ ਅਠਵਾਲ ਲੰਡਨ ਦੇ ਹੌਂਸਲੇ ਹੈਸਟਨ ਈਸਟ ਵਾਰਡ 'ਚ ਲੇਬਰ ਪਾਰਟੀ ਵਲੋਂ ਕੌਂਸਲਰ ਦੀ ਚੋਣ ਲੜੇ ਸਨ ਤੇ ਇਸ ਚੋਣ 'ਚ ਸ: ਅਠਵਾਲ ਵਲੋਂ ਜਿੱਤ ਪ੍ਰਾਪਤ ਕੀਤੀ ਹੈ, ਜਿਸ ਕਾਰਨ ਲੰਡਨ 'ਚ ਲੇਬਰ ਪਾਰਟੀ ਸਮੇਤ ਭਾਰਤ 'ਚ ਸ: ਗੁਰਬਚਨ ਸਿੰਘ ਅਠਵਾਲ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਇਤਿਹਾਸਕ ਕਸਬਾ ਕਲਾਨੌਰ ਦੇ ਨੇੜਲੇ ਪਿੰਡ ਸੰਗਤਪੁਰ 'ਚ ਵੀ ਖੁਸ਼ੀ ਦੀ ਲਹਿਰ ਹੈ | ਕੌਂਸਲਰ ਗੁਰਬਚਨ ਸਿੰਘ ਅਠਵਾਲ ਦੇ ਭਤੀਜੇ ਜਗਪ੍ਰੀਤ ਸਿੰਘ ਅਠਵਾਲ ਨੇ ਦੱਸਿਆ ਕਿ ਜਦੋਂ ਸ: ਗੁਰਬਚਨ ਸਿੰਘ ਅਠਵਾਲ ਦੇ ਜਿੱਤਣ ਦੀ ਖ਼ਬਰ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ | ਉਨ੍ਹਾਂ ਦੱਸਿਆ ਕਿ ਸ: ਗੁਰਬਚਨ ਸਿੰਘ ਅਠਵਾਲ ਪਹਿਲਾਂ ਵੀ ਲੇਬਰ ਪਾਰਟੀ 'ਚ ਸੀਨੀਅਰ ਨੁਮਾਇੰਦੇ ਵਜੋਂ ਵਿਚਰਦੇ ਆ ਰਹੇ ਹਨ ਤੇ ਧਾਰਮਿਕ ਪੱਧਰ 'ਤੇ ਵੀ ਸ: ਅਠਵਾਲ ਦਾ ਲੰਡਨ 'ਚ ਵੱਡਾ ਅਧਾਰ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ 20 ਗ੍ਰਾਮ ਹੈਰੋਇਨ ਤੇ 600 ਰੁਪਏ ਡਰੱਗ ਮਨੀ ਸਮੇਤ ਦੋਸ਼ੀ ਕਾਬੂ
Ad Position 24