26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-05-2026
ਧਾਰੀਵਾਲ, 10 ਮਈ (ਜੇਮਸ ਨਾਹਰ, ਸਵਰਨ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਸਰਕਲ ਸਕੱਤਰ ਨਿਸ਼ਾਨ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਮੰਗਾਂ ਦਾਂ ਨਿਪਟਾਰਾ ਕਰਨ ਤੋਂ ਭੱਜ ਰਹੀ ਹੈ ਤੇ ਮੁਲਾਜ਼ਮਾਂ ਨੂੰ ਸੰਘਰਸ਼ਾਂ ਵੱਲ ਧੱਕਿਆ ਜਾ ਰਿਹਾ ਹੈ | ਸੀਨੀਅਰ ਆਗੂ ਸਾਥੀ ਬਲਵਿੰਦਰ ਉਦੀਪੁਰ ਨੇ ਦੱਸਿਆ ਕਿ ਫੀਲਡ 'ਚ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ | ਫ਼ੀਡਰਾਂ 'ਤੇ ਇਕੱਲਾ-ਇਕੱਲਾ ਹੀ ਕਰਮਚਾਰੀ ਕੰਮ ਕਰ ਰਿਹਾ ਹੈ, ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਕਰਮਚਾਰੀ ਪ੍ਰੇਸ਼ਾਨੀ ਦੀ ਹਾਲਤ 'ਚ ਕੰਮ ਕਰ ਰਹੇ ਹਨ ਤੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਵਰਕਾਮ ਦੀ ਮੈਨੇਜ਼ਮੈਂਟ ਤੇ ਸਰਕਾਰ ਵਲੋਂ ਮਹਿਕਮੇ ਅੰਦਰ ਤੁਰੰਤ ਪੱਕੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਕ ਪਾਸੇ ਟੈਕਨੀਕਲ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ, ਦੂਸਰੇ ਪਾਸੇ ਕਈ ਥਾਵਾਂ 'ਤੇ ਟੈਕਨੀਕਲ ਲਾਇਨਮੈਨ ਕਰਮਚਾਰੀਆਂ ਨੂੰ ਦਫ਼ਤਰਾਂ ਵਿਚ ਲਾਇਆ ਹੋਇਆ ਹੈ, ਜੋ ਕਿ ਮਹਿਕਮੇ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਮੀਟਿੰਗ 'ਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ 17 ਮਈ ਨੂੰ ਜਲੰਧਰ ਵਿਖੇ ਹੋ ਰਹੀ ਕਨਵੈਨਸ਼ਨ ਅਤੇ 19 ਮਈ ਨੂੰ ਲੇਬਰ ਦਫ਼ਤਰ ਮੁਹਾਲੀ ਵਿਖੇ ਰੈਲੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਅਮਨਦੀਪ ਸਿੰਘ ਧਾਲੀਵਾਲ, ਮਨੋਜ਼ ਸ਼ਰਮਾ, ਇੰਜੀ. ਮੁਖਵਿੰਦਰ ਸਿੰਘ ਜੇ.ਈ., ਓਮ ਪ੍ਰਕਾਸ਼, ਮਾਨਵਜੋਤ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜਾਦਾ ਜੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਮਨਾਇਆ ਅਗਲੀ ਖ਼ਬਰ ਲੰਡਨ 'ਚ ਹੌਂਸਲੋ ਹੈਸਟਨ ਕੌਂਸਲਰ ਚੁਣੇ ਗੁਰਬਚਨ ਸਿੰਘ ਅਠਵਾਲ ਦੇ ਜੱਦੀ ਪਿੰਡ ਸੰਗਤਪੁਰ ਕਲਾਨੌਰ 'ਚ ਖੁਸ਼ੀਆਂ <br/...
Ad Position 24