27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦੀਨਾਨਗਰ ਦੇ ਪਿੰਡ ਸੁਲਤਾਨੀ ਦੇ 40 ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੇ ਸ਼ਾਮਿਲ ਹੋਏ ਪਰਿਵਾਰਾਂ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 11-05-2026
ਦੀਨਾਨਗਰ, 10 ਮਈ (ਸੋਢੀ/ਘੁੰਮਣ/ਸ਼ਰਮਾ)-ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਸਿਆਸੀ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ 'ਆਪ' ਨਾਲ ਜੁੜੇ ਪਿੰਡ ਸੁਲਤਾਨੀ ਦੇ 40 ਪਰਿਵਾਰਾਂ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਕਾਂਗਰਸ ਦੇ ਜ਼ੋਨ ਇੰਚਾਰਜ ਬਚਨ ਸਿੰਘ ਬਾਊਪੁਰ ਜੱਟਾਂ ਦੀ ਅਗਵਾਈ 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਪਰਿਵਾਰ ਮੁਖੀਆਂ ਨੇ ਇਸ ਮੌਕੇ ਕਿਹਾ ਕਿ ਦੀਨਾਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਅਰੁਣਾ ਚੌਧਰੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ-ਸਨਮਾਨ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਚੌਧਰੀ ਨੇ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਮੁਹਾਰੇ ਹੀ ਕਾਂਗਰਸ ਵੱਲ ਆ ਰਹੇ ਹਨ | ਇਸ ਮੌਕੇ ਯੂਥ ਕਾਂਗਰਸੀ ਆਗੂ ਅਭਿਨਵ ਚੌਧਰੀ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੀਟੂ ਚੌਹਾਨ, ਸਾਬਕਾ ਵਾਈਸ ਪ੍ਰਧਾਨ ਪ੍ਰਵੀਨ ਬਾਬਾ, ਸਰੂਪ ਸਿੰਘ ਸੱਦਾ, ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਵਰਿੰਦਰ ਭਿੰਦਾ, ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਬਲਬੀਰ ਚੰਦ, ਡਾ: ਸਤਨਾਮ ਸਿੰਘ ਵਜੀਰਪੁਰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਰੰਮੀ ਠਾਕੁਰ, ਜਸਵੀਰ ਸਿੰਘ ਜੱਸਾ ਕਠਿਆਲੀ, ਅਮਿਤ ਬਾਲੀ, ਜਿੰਮੀ ਬਰਾੜ, ਪਰਮਜੀਤ ਕੌਰ, ਅਜੇ ਸਟਾਰ, ਸੁਰਿੰਦਰ ਗੋਲਡੀ ਅਤੇ ਸੁਰਮੂਦੀਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਦੀਪ ਸਿੰਘ ਰੰਗੜ ਨੰਗਲ ਨੂੰ ਐੱਸ.ਸੀ. ਵਿੰਗ ਦਾ ਸੂਬਾ ਸਲਾਹਕਾਰ ਬਣਾਉਣਾ ਹਲਕੇ ਲਈ ਮਾਣ ਵਾਲੀ ਗੱਲ- ਲਖਵਿੰਦਰ ਸਿੰਘ ਢੰ... ਅਗਲੀ ਖ਼ਬਰ ਬੇਅਦਬੀਆਂ ਵਿਰੁੱਧ ਕਾਨੂੰਨ ਬਣਾ ਕੇ ਮੁੱਖ ਮੰਤਰੀ ਮਾਨ ਨੇ ਸਮੁੱਚੇ ਸਿੱਖ ਜਗਤ ਦਾ ਦਿਲ ਜਿੱਤਿਆ : ਡਾ. ਕੇ.ਜੇ. ਸਿੰਘ <b...
Ad Position 24