17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਿਵਲ ਹਸਪਤਾਲ 'ਚ ਨਰਸਿੰਗ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 13-05-2026
ਪਠਾਨਕੋਟ, 12 ਮਈ (ਵਿਨੋਦ)-ਸਿਵਲ ਹਸਪਤਾਲ ਪਠਾਨਕੋਟ ਵਿਚ ਐਸ.ਐਮ.ਓ. ਡਾਕਟਰ ਸੁਨੀਲ ਚੰਦ ਦੀ ਅਗਵਾਈ ਵਿਚ ਨਰਸਿੰਗ ਡੇਅ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਸ਼ਰਮਾ ਸ਼ਾਮਿਲ ਹੋਏ | ਇਸ ਮੌਕੇ ਕੇਕ ਕੱਟ ਕੇ ਨਰਸਿੰਗ ਡੇਅ ਮਨਾਇਆ ਗਿਆ | ਇਸ ਮੌਕੇ ਸਿਵਲ ਸਰਜਨ ਸੁਨੀਤਾ ਸ਼ਰਮਾ ਨੇ ਕਿਹਾ ਕਿ ਨਰਸਾਂ ਹਸਪਤਾਲ ਦਾ ਇਕ ਮੁੱਖ ਹਿੱਸਾ ਹੁੰਦੀਆਂ ਹਨ | ਜਿਨ੍ਹਾਂ ਦੇ ਬਿਨ੍ਹਾਂ ਮਰੀਜ਼ਾਂ ਦੀ ਦੇਖਭਾਲ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਇਲਾਜ 'ਚ ਨਰਸਾਂ ਦਾ ਮੁੱਖ ਯੋਗਦਾਨ ਹੁੰਦਾ ਹੈ | ਜਦੋਂ ਡਾਕਟਰ ਹਦਾਇਤਾਂ ਦੇ ਜਾਂਦੇ ਹਨ ਤਾਂ ਨਰਸਾਂ ਹੀ ਉਨਾਂ ਦੀ ਪਾਲਣਾ ਕਰਦੇ ਹੋਏ ਮਰੀਜ਼ ਨੂੰ ਬਿਮਾਰ ਮੁਕਤ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਦਿੰਦੀਆਂ ਹਨ | ਇਸ ਮੌਕੇ ਚੰਗਾ ਕੰਮ ਕਰਨ ਵਾਲੀਆਂ ਨਰਸਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਮੋਨੀਕਾ ਡੋਗਰਾ, ਡਾ: ਮਧੁਰ ਮੱਟੂ, ਡਾ: ਕਨੀਕਾ ਸ਼ਰਮਾ, ਡਾ: ਸ਼ਿਵਮ ਖਜੂਰੀਆ, ਡਾ: ਪਿ੍ੰਕਾ ਠਾਕੁਰ, ਪ੍ਰੀਆ ਮਹਾਜਨ ਅਤੇ ਨਰਸਿੰਗ ਸਟਾਫ ਸ਼ਾਮਿਲ ਸੀ |
Ad Position 22
No active advertisement
ਪਿਛਲੀ ਖ਼ਬਰ ਪਾਇਲਟ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 'ਤੇ ਦੁਨੇਰਾ ਨੇੜੇ ਟੁੱਟੀ ਸੜਕ ਕਾਰਨ ਲੋਕ ਪ੍ਰੇਸ਼ਾਨ <br/>
Ad Position 24