17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਾਇਲਟ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 13-05-2026
ਪਠਾਨਕੋਟ, 12 ਮਈ (ਸੁਮਿਤ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇੇ ਦਸਵੀਂ ਜਮਾਤ ਦੇ ਨਤੀਜਿਆਂ 'ਚੋਂ ਪਾਇਲਟ ਸੀਨੀਅਰ ਸੈਕੰਡਰੀ ਸਕੂਲ ਸੁੰਦਰ ਨਗਰ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਪਹਿਲੀ ਪੁਜ਼ੀਸ਼ਨ ਵਿਚ ਪਾਸ ਹੋਏ | ਪਿ੍ੰਸੀਪਲ ਅੰਜੂ ਮਹਾਜਨ ਤੇ ਮੈਨੇਜਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਨੀ ਸਿੰਘ ਨੇ 650 ਵਿਚੋਂ 548 ਅੰਕ (84.3 ਪ੍ਰਤੀਸ਼ਤ) ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਰਿਸ਼ਵ ਤੇ ਭਵਿਆ ਕੁਮਾਰੀ ਨੇ 542 ਅੰਕ (83.3 ਪ੍ਰਤੀਸ਼ਤ) ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਚਾਹਤ ਚੌਧਰੀ ਨੇ 541 ਅੰਕ (83.2 ਪ੍ਰਤੀਸ਼ਤ) ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੰਨੀ ਨੇ 536 ਅੰਕ, ਗੁਰਕੀਰਤ ਸਿੰਘ ਨੇ 527, ਜਸਵੀਨ ਕੌਰ ਨੇ 526, ਸਿਮਰਨ ਨੇ 523, ਜਸ਼ਨਦੀਪ ਸਿੰਘ ਨੇ 522, ਕਾਰਤਿਕ ਸਿੰਘ ਨੇ 519 ਤੇ ਰਾਘਵ ਤੇ ਰਾਹੁਲ ਨੇ 518 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪ੍ਰਬੰਧਕ ਧਰਮਚੰਦ ਗੁਪਤਾ ਨੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ | ਇਸ ਮੌਕੇ ਰੇਖਾ ਤੇ ਰੀਟਾ ਗੁਪਤਾ ਨੇ ਬੱਚਿਆਂ ਨੂੰ ਮਿਠਾਈ ਖਵਾ ਕੇ ਮੂੰਹ ਮਿੱਠਾ ਕਰਵਾਇਆ ਤੇ ਮੇਧਾਵੀ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਲਲਿਤ, ਸਵਾਤੀ ਮਿਲਮ, ਸ਼ਿਖਾ, ਪੱਲਵੀ, ਨੇਹਾ, ਮੀਨਾ, ਮੀਰੂ, ਸੁਖਜੀਤ ਕੌਰ ਅਤੇ ਸੀਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੁੱਧ ਤੇ ਪਨੀਰ ਦੇ ਭਰੇ ਸੈਂਪਲ ਅਗਲੀ ਖ਼ਬਰ ਸਿਵਲ ਹਸਪਤਾਲ 'ਚ ਨਰਸਿੰਗ ਡੇਅ ਮਨਾਇਆ
Ad Position 24