08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਮੱਲਾਂ ਮਾਰੀਆਂ <br/>

Ad Position 21
No active advertisement
ਅਜੀਤ ਡੈਸਕ 14-05-2026
ਬਟਾਲਾ, 13 ਮਈ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ 43 ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ 'ਚੋਂ ਇਨਾਮ ਹਾਸਿਲ ਕਰ ਕੇ ਸਕੂਲ ਅਤੇ ਮਾਪਿਆਂ ਦੇ ਨਾਂਅ ਨੂੰ ਚਾਰ-ਚੰਨ ਲਾਏ ਹਨ | ਇਸ ਸੰਬੰਧੀ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪਿ੍ੰਸੀਪਲ ਐੱਸ.ਬੀ. ਨਾਯਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਦਰਜਾ ਪਹਿਲਾ 'ਚੋਂ ਵਿਦਿਆਰਥੀਆਂ ਅਹਿਰਨਜੋਤ ਸਿੰਘ 94 ਫ਼ੀਸਦੀ ਤੇ ਬਲਸੀਰਤ ਕੌਰ 93 ਫ਼ੀਸਦੀ ਨੇ ਮੈਰਿਟ, 3 ਵਿਦਿਆਰਥੀਆਂ ਨੇ ਗ੍ਰੇਡ-ਏ, 10 ਵਿਦਿਆਰਥੀਆਂ ਨੇ ਗ੍ਰੇਡ-ਬੀ ਤੇ 16 ਵਿਦਿਆਰਥੀਆਂ ਨੇ ਗ੍ਰੇਡ-ਸੀ ਹਾਸਲ ਕੀਤੇ ਹਨ | ਦਰਜਾ ਦੂਜਾ ਵਿਚੋਂ ਹਰਸਿਮਰਤ ਕੌਰ 90 ਫ਼ੀਸਦੀ ਲੈ ਕੇ ਮੈਰਿਟ, 2 ਵਿਦਿਆਰਥੀਆਂ ਨੇ ਗ੍ਰੇਡ-ਏ ਅਤੇ 8 ਵਿਦਿਆਰਥੀ ਨੇ ਗ੍ਰੇਡ-ਬੀ ਹਾਸਲ ਕੀਤਾ ਹੈ | ਦਰਜਾ ਤੀਜਾ 'ਚੋਂ ਵੀ ਅਰਸ਼ਪ੍ਰੀਤ ਸਿੰਘ ਨੇ ਗ੍ਰੇਡ-ਏ ਗ੍ਰੇਡ ਨਾਲ ਸ਼ੀਲਡ ਤੇ ਪ੍ਰਮਾਣ-ਪੱਤਰ ਹਾਸਲ ਕਰਕੇ ਸਕੂਲ ਦੀ ਪੜ੍ਹਾਈ ਦੇ ਨਾਲ ਧਾਰਮਿਕ ਗਿਆਨ ਨੂੰ ਵੀ ਸਮਾਨ ਰੂਪ 'ਚ ਪਹਿਲ ਦੇ ਕੇ ਧਾਰਮਿਕ ਮਰਿਆਦਾ ਦੇ ਸੰਕਲਪ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਸਵੇਰ ਦੀ ਸਭਾ 'ਚ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪਿ੍ੰਸੀਪਲ, ਪ੍ਰਬੰਧਕ ਕਮੇਟੀ ਮੈਂਬਰ ਨਵਦੀਪ ਕੌਰ, ਕੁਲਦੀਪ ਕੌਰ ਵਲੋਂ ਖਾਸ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਵੀ ਇਹੀ ਪ੍ਰੇਰਨਾ ਦਿੱਤੀ ਗਈ ਕਿ ਸਾਨੂੰ ਆਪਣੇ ਧਰਮ ਪ੍ਰਤੀ ਪਰਪੱਕ ਸੋਚ ਰੱਖ ਕੇ ਉਸ ਪ੍ਰਤੀ ਬਣਦੇ ਫ਼ਰਜ਼ਾਂ ਨੂੰ ਨਿਭਾਉਂਦੇ ਰਹਿਣਾ ਚਾਹੀਦਾ ਹੈ | ਧਰਮ ਤੇ ਕਰਮ ਦੋਵੇਂ ਇਕੋ ਸਿੱਕੇ ਦੇ 2 ਪਾਸੇ ਹਨ, ਜੋ ਕਿ ਸਾਡੀ ਜ਼ਿੰਦਗੀ 'ਚ ਸਹਿਜਤਾ ਤੇ ਸਰਲਤਾ ਲਿਆਉਂਦੇ ਹਨ | ਇਸ ਮੌਕੇ ਜਸਬੀਰ ਕੌਰ, ਰਵਿੰਦਰ ਕੌਰ ਸੈਣੀ ਸਮੇਤ ਸਮੂਹ ਸਕੂਲ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਤੋਂ ਰੋਕਣ ਵਾਲੇ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਅਹਿਮਦਗੜ੍ਹ ਨਗਰ ਕੌਂਸਲ ਚੋਣ, ਰਵਿੰਦਰ ਪੁਰੀ ਚੋਣ ਮੈਦਾਨ 'ਚ
Ad Position 24