08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਾਰੀ ਖ਼ਰੀਦ ਦੀ ਢੋਆ ਢੁਆਈ ਨਾ ਹੋਣ ਕਾਰਨ ਆੜ੍ਹਤੀ ਵਰਗ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 14-05-2026
ਗੁਰਦਾਸਪੁਰ, 13 ਮਈ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੀ ਦਾਣਾ ਮੰਡੀ ਸਾਹੋਵਾਲ ਵਿਖੇ ਸਰਕਾਰੀ ਕਣਕ ਦੀ ਖ਼ਰੀਦ ਬੰਦ ਹੋ ਚੁੱਕੀ ਹੈ ਤੇ 10 ਹਜ਼ਾਰ ਤੋਂ ਵੱਧ ਸਰਕਾਰੀ ਖ਼ਰੀਦੀ ਕਣਕ ਮੰਡੀਆਂ 'ਚ ਪਈ ਹੋਈ ਹੈ ਜਿਸ ਨਾਲ ਆੜ੍ਹਤੀਆਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਇਲਾਕੇ ਅੰਦਰੋਂ ਖਤਮ ਹੋਇਆਂ 10 ਦਿਨ ਬੀਤ ਚੁੱਕੇ ਹਨ ਤੇ ਮੰਡੀਆਂ ਵਿਚੋਂ ਏਜੰਸੀਆਂ ਵਲੋਂ ਖ਼ਰੀਦੀ ਸਰਕਾਰੀ ਕਣਕ ਦੀ ਢੋਆ ਢੁਆਈ ਨਹੀਂ ਕਰਵਾਈ ਜਾ ਰਹੀ ਹੈ | ਵਾਰ ਵਾਰ ਬੇਨਤੀਆਂ ਕਰਨ 'ਤੇ ਕੋਈ ਹੱਲ ਨਹੀਂ ਹੋ ਰਿਹਾ ਤੇ ਆੜ੍ਹਤੀ ਆਪਣੇ ਪੱਧਰ 'ਤੇ ਲੇਬਰ ਦਾ ਖ਼ਰਚ ਕਰਨ ਲਈ ਮਜਬੂਰ ਹਨ | ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਦੂਜੇ ਪਾਸੇ ਮੰਡੀਆਂ 'ਚ ਪਈਆਂ ਕਣਕ ਦੀਆਂ ਬੋਰੀਆਂ ਖ਼ਰਾਬ ਹੋ ਰਹੀਆਂ ਹਨ ਤੇ ਠੇਕੇਦਾਰ ਵੀ ਕਣਕ ਚੁੱਕਣ 'ਚ ਦੇਰੀ ਹੋਣ ਕਾਰਨ ਆਰਥਿਕ ਮਾਰ ਝੱਲ ਰਹੇ ਹਨ | ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਮੰਗ ਕੀਤੀ ਕਿ ਸਬੰਧਿਤ ਠੇਕੇਦਾਰਾਂ ਨੰੂ ਹਦਾਇਤਾਂ ਕਰਕੇ ਮੰਡੀਆਂ ਵਿਚ ਖ਼ਰੀਦੀ ਸਰਕਾਰੀ ਕਣਕ ਨੰੂ ਫ਼ੌਰੀ ਚੁਕਵਾਇਆ ਜਾਵੇ, ਜਿਸ ਨਾਲ ਆੜ੍ਹਤੀਆਂ ਦੀ ਬੇਚੈਨੀ ਖਤਮ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਜਗਤ ਨੇ ਸ਼ਰਧਾ ਪੂਰਵਕ ਮਨਾਇਆ ਸਮਰਪਣ ਦਿਵਸ <br/> ਅਗਲੀ ਖ਼ਬਰ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਤੋਂ ਰੋਕਣ ਵਾਲੇ ਨੂੰ ਕੀਤਾ ਜ਼ਖ਼ਮੀ
Ad Position 24