ਗੁਰਦਾਸਪੁਰ, 13 ਮਈ (ਚੱਕਰਾਜਾ)-ਮਾਨਵਤਾ ਨੂੰ ਭਗਤੀ ਮਾਰਗ 'ਤੇ ਚੱਲਣ, ਮਾਨਵ ਕਲਿਆਣ ਨੂੰ ਸੁਖੀ ਕਰਨ ਲਈ ਬਾਬਾ ਹਰਦੇਵ ਸਿੰਘ ਸਿੰਘ ਨੇ ਨਿਰੰਕਾਰੀ ਮਿਸ਼ਨ ਦਾ ਪ੍ਰੇਮ, ਪਿਆਰ ਤੇ ਮਿਲਵਰਤਨ ਦੇ ਸੰਦੇਸ਼ ਨਾਲ ਮਾਰਗ ਦਰਸ਼ਨ ਕੀਤਾ | ਉਕਤ ਵਿਚਾਰ ਜ਼ੋਨਲ ਇੰਚਾਰਜ ਰਾਕੇਸ਼ ਸੇਠੀ ਨੇ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਮਰਪਣ ਦਿਵਸ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਫ਼ਰਮਾਇਆ ਕਿ ਮਾਨਵਤਾ ਦੇ ਕਲਿਆਣ ਲਈ ਪ੍ਰੇਮ ਦੇ ਮਸੀਹਾ ਬਾਬਾ ਹਰਦੇਵ ਸਿੰਘ ਨੇ ਬ੍ਰਹਮਗਿਆਨ ਪ੍ਰਦਾਨ ਕਰ ਮਾਨਵਤਾ ਨੂੰ ਭਗਤੀ ਮਾਰਗ ਨਾਲ ਜੋੜਿਆ | ਬਰਾਂਚ ਸੰਯੋਜਕ ਬਲਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿ ਬਾਬਾ ਜੀ ਨੇ ਬ੍ਰਹਮ ਗਿਆਨ ਦੇ ਬੋਧ ਲਈ ਜਿੱਥੇ ਮਾਨਵ ਕਲਿਆਣ ਯਾਤਰਾਵਾਂ ਕਰਕੇ 36 ਸਾਲ ਮਿਸ਼ਨ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ | ਸਤਿਸੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬਾਬਾ ਹਰਦੇਵ ਸਿੰਘ ਦੇ ਜੀਵਨ, ਸਿੱਖਿਆਵਾਂ, ਸਮਾਜ ਸੁਧਾਰਕ ਫੈਸਲੇ ਆਦਿ ਪੇ੍ਰਰਨਾਦਾਇਕ ਭਜਨ, ਕਵਿਤਾ, ਵਿਚਾਰ ਪੇਸ਼ ਕੀਤੇ | ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ |