08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਐੱਮ.ਪੀ. ਰੰਧਾਵਾ ਸਰਪੰਚ ਬਿੱਟੂ ਛੀਨਾ ਦੇ ਘਰ ਅਫ਼ਸੋਸ ਕਰਨ ਲਈ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 14-05-2026
ਵਡਾਲਾ ਬਾਂਗਰ, 13 ਮਈ (ਭੁੰਬਲੀ)-ਪਿੰਡ ਬਦੀਉਲਜਮਾਨ (ਛੀਨਾ) ਦੇ ਮੌਜ਼ੂਦਾ ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਜਿਨਾਂ ਦੀ ਮਾਤਾ ਜਗੀਰ ਕੌਰ (78) ਸਾਲ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ | ਇਸ ਮੌਕੇ ਦੁੱਖ ਦੀ ਘੜੀ ਵਿਚ ਮੈਂਬਰ ਲੋਕ ਸਭਾ ਸੁਖਜਿੰਦਰ ਸਿੰਘ ਰੰਧਾਵਾ ਉਚੇਚੇ ਤੌਰ 'ਤੇ ਸਾਥੀਆਂ ਸਮੇਤ ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ ਦੇ ਗ੍ਰਹਿ ਵਿਖੇ ਪਹੁੰਚੇ ਤੇ ਪਰਿਵਾਰ ਨੂੰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ | ਸ: ਰੰਧਾਵਾ ਨੇ ਕਿਹਾ ਕਿ ਇਹ ਛੀਨਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ ਤੇ ਮੇਰੀ ਇਸ ਪਰਿਵਾਰ ਨਾਲ ਕਰੀਬੀ ਰਿਸ਼ਤੇਦਾਰੀ ਵੀ ਹੈ | ਮੈਂ ਹਰ ਦੁੱਖ-ਸੁੱਖ ਦੀ ਘੜੀ ਵਿਚ ਇਸ ਪਰਿਵਾਰ ਨਾਲ ਖੜਦਾ ਹਾਂ ਤੇ ਭਵਿੱਖ ਵਿਚ ਵੀ ਰਹਾਂਗਾ, ਪਰ ਮਾਤਾ ਜਗੀਰ ਕੌਰ ਦੇ ਤੁਰ ਜਾਣ ਨਾਲ ਇਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਇਸ ਮੌਕੇ ਉਪ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਕੁਲਦੀਪ ਸਿੰਘ ਸਹਾਰੀ, ਹਰਜਿੰਦਰ ਸਿੰਘ ਮਾਹਲ, ਨੰਬਰਦਾਰ ਲਖਵਿੰਦਰ ਸਿੰਘ ਛੀਨਾ, ਪਹਿਲਵਾਨ ਕਸ਼ਮੀਰ ਸਿੰਘ ਛੀਨਾ, ਹੈਪੀ ਛੀਨਾ, ਸਤਪਾਲ ਭੋਜਰਾਜ ਸਾ. ਜ਼ਿਲ੍ਹਾ ਪ੍ਰਧਾਨ, ਹਰਦੇਵ ਸਿੰਘ ਦੂਲਾਨੰਗਲ, ਸਰਪੰਚ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਬਘੇਲ ਸਿੰਘ ਸਹਾਰੀ, ਤਰਸੇਮ ਸਿੰਘ ਪੰਚ ਛੀਨਾ, ਕੁੰਨਣ ਸਿੰਘ ਪੰਚ ਛੀਨਾ, ਹਰਭੇਜ ਸਿੰਘ ਛੀਨਾ, ਦਵਿੰਦਰ ਸਿੰਘ ਛੀਨਾ, ਗੁਰਦੇਵ ਸਿੰਘ ਛੀਨਾ, ਬਲਦੇਵ ਸਿੰਘ ਛੀਨਾ, ਕਰਮਜੀਤ ਸਿੰਘ ਛੀਨਾ, ਮੁਖ਼ਤਾਰ ਸਿੰਘ, ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ, ਪ੍ਰਧਾਨ ਅਮਰਬੀਰ ਸਿੰਘ ਬਾਗੋਵਾਂਣੀ, ਯੂਥ ਪ੍ਰਧਾਨ ਮੇਜਰ ਸਿੰਘ ਗੱਗੋਵਾਲੀ, ਸਰਪੰਚ ਮਲਕੀਤ ਸਿੰਘ ਜੱਜੂ ਕੁੰਜਰ, ਸਾ. ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੋਰਾ ਵਡਾਲਾ ਬਾਂਗਰ, ਸਰਪੰਚ ਰਣਧੀਰ ਸਿੰਘ ਨਾਨੋਹਾਰਨੀ, ਸਰਪੰਚ ਨਰਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ ਦੂਲਾਨੰਗਲ, ਸੰਮਤੀ ਮੈਂਬਰ ਹਰਉਪਿੰਦਰ ਸਿੰਘ ਬੱਬੂ ਸੁੱਖਾਰਾਜੂ, ਐੱਸ.ਐੱਚ.ਓ. ਬਲਕਾਰ ਸਿੰਘ ਮੱਲਿਆਂਵਾਲ, ਸਤਨਾਮ ਸਿੰਘ ਮੱਲਿਆਂਵਾਲ, ਸਰਬਜੀਤ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਲਕਪੁਰ ਫ਼ੀਡਰ ਦੀ ਖੇਤਾਂ ਵਾਲੀ ਬਿਜਲੀ ਸਪਲਾਈ ਪਿਛਲੇ 5 ਦਿਨਾਂ ਤੋਂ ਠੱਪ, ਫ਼ਸਲਾਂ ਦਾ ਭਾਰੀ ਨੁਕਸਾਨ <br/> ਅਗਲੀ ਖ਼ਬਰ ਨੈਣੇਕੋਟ ਕਤਲ ਮਾਮਲੇ 'ਚ 4 ਨਾਮਜ਼ਦ <br/>
Ad Position 24