ਬਟਾਲਾ, 14 ਮਈ (ਸਤਿੰਦਰ ਸਿੰਘ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਵਲੋਂ ਜਾਰੀ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ, ਮਾਤਾ-ਪਿਤਾ ਅਤੇ ਸਮੁੱਚੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਸੰਸਥਾ ਦੇ 99 ਫ਼ੀਸਦੀ ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਪ੍ਰਾਪਤ ਕਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਮੰਜ਼ਿਲ ਦੂਰ ਨਹੀਂ | ਪਿ੍ੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਕਾਮਰਸ ਵਿਚੋਂ ਸਹਿਜਪ੍ਰੀਤ ਕੌਰ ਪਿੰਡ ਸਲਾਹਪੁਰ ਨੇ 96 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਵਿਚ ਪਹਿਲਾ ਸਥਾਨ, ਮੈਡੀਕਲ ਵਿਚ ਅਨਮੋਲਪ੍ਰੀਤ ਕੌਰ ਪਿੰਡ ਖਾਰਾ ਨੇ 95 ਫ਼ੀਸਦੀ ਅੰਕਾਂ ਨਾਲ ਬਾਜ਼ੀ ਮਾਰੀ, ਜਦੋਂ ਕਿ ਨਾਨ-ਮੈਡੀਕਲ ਵਿਚ ਅਰਸ਼ਪ੍ਰੀਤ ਕੌਰ ਪਿੰਡ ਬੇਰੀ ਨੇ 90 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ 10 ਫ਼ੀਸਦੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ, 19 ਫ਼ੀਸਦੀ ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਅਤੇ 36 ਫ਼ੀਸਦੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਮੈਡੀਕਲ, ਨਾਨ ਮੈਡੀਕਲ ਅਤੇ ਕਮਰਸ ਵਿਸ਼ਿਆਂ ਵਿਚ ਨਾਮਣਾ ਖੱਟਿਆ ਹੈ | ਡਾਇਰੈਕਟਰ ਮਨਪ੍ਰੀਤ ਕੌਰ ਨੇ ਵਿਸ਼ਾ-ਵਾਰ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਵਿਸ਼ੇ ਵਿਚ ਸਹਿਜਪ੍ਰੀਤ ਕੌਰ, ਜਾਨਵੀ, ਅਰਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਅਰਮਨਪ੍ਰੀਤ ਕੌਰ ਸਮੇਤ 5 ਵਿਦਿਆਰਥਣਾਂ ਨੇ 100 ਵਿਚੋਂ 100 ਅੰਕ ਹਾਸਿਲ ਕਰ ਕੇ ਬੇਮਿਸਾਲ ਕਾਰਨਾਮਾ ਕੀਤਾ | ਅੰਗਰੇਜ਼ੀ ਵਿਚ ਸਰੀਆ ਠਾਕੁਰ ਨੇ 97 ਫ਼ੀਸਦੀ, ਫਿਜ਼ਿਕਸ ਵਿਚ ਸਹਿਜਪ੍ਰੀਤ ਕੌਰ ਨੇ 95 ਫ਼ੀਸਦੀ, ਬਾਇਓਲੋਜੀ ਵਿਚ ਅਨਮੋਲਪ੍ਰੀਤ ਕੌਰ ਨੇ 95 ਫ਼ੀਸਦੀ ਅਤੇ ਹੈਲਥ ਕੇਅਰ ਵਿਚ ਅਰਸ਼ਦੀਪ ਕੌਰ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਮਰਸ ਵਿਸ਼ਿਆਂ ਵਿਚ ਸਹਿਜਪ੍ਰੀਤ ਕੌਰ ਨੇ ਅਕਾਊਾਟੈਂਸੀ ਵਿਚ 98 ਫ਼ੀਸਦੀ, ਬਿਜ਼ਨਸ ਸਟੱਡੀਜ਼ ਵਿਚ 95 ਫ਼ੀਸਦੀ ਅਤੇ ਇਕਨਾਮਿਕਸ ਵਿਚ 94 ਫ਼ੀਸਦੀ ਅੰਕ ਹਾਸਿਲ ਕਰ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ | ਨਤੀਜਿਆਂ ਦੀ ਖੁਸ਼ੀ ਵਿਚ ਅੱਜ ਸਕੂਲ ਪਹੁੰਚਣ 'ਤੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦਾ ਸਾਥੀ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਕੂਲ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਸਕੂਲ ਪ੍ਰਬੰਧਨ ਨੂੰ ਦਿੱਤਾ | ਇਸ ਮੌਕੇ ਗਗਨਦੀਪ ਸਿੰਘ ਵਿਰਕ ਨੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਐਲਾਨ ਕੀਤਾ ਕਿ ਸਕੂਲ ਵਲੋਂ ਜਲਦ ਹੀ ਇਕ ਵਿਸ਼ੇਸ਼ ਸਮਾਗਮ ਕਰ ਕੇ ਇਨ੍ਹਾਂ ਖ਼ਾਸ ਪ੍ਰਾਪਤੀਆਂ ਵਾਲੇ