ਅੱਡਾ ਸਰਾਂ, 14 ਮਈ (ਮਸੀਤੀ)-ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਜਲੰਧਰ ਅਧੀਨ ਚਲਦੇ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਝਾਵਾਂ ਦਾ 12ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਸੰਬੰਧੀ ਬਲਬੀਰ ਸਿੰਘ ਮੈਨੇਜਰ, ਪਿ੍ੰਸੀਪਲ ਰਜਿੰਦਰ ਕੁਮਾਰੀ ਨੇ ਦੱਸਿਆ ਕਿ ਪ੍ਰੀਖਿਆ 'ਚ 70 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ 4 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ | ਕਾਮਰਸ ਗਰੁੱਪ 'ਚ ਹਿਤਿਕਾ ਸ਼ਰਮਾ ਨੇ 95.4 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਹਰਮਨ ਨੇ 92.6 ਫ਼ੀਸਦੀ ਅੰਕ ਹਾਸਿਲ ਕਰਕੇ ਦੂਜਾ ਤੇ ਤੇਗਵੀਰ ਸਿੰਘ ਨੇ 82 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਗਰੁੱਪ 'ਚ ਤਨਵੀਰ ਕੌਰ ਨੇ 95 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ, ਗੁਰਕਿਰਨ ਸਿੰਘ ਨੇ 93.8 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਦਮਨਪ੍ਰੀਤ ਸਿੰਘ ਨੇ 87.4 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਆਰਟਸ ਗਰੁੱਪ 'ਚ ਰੁਕਸਾਰ ਨੇ 89.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਰਾਜਪ੍ਰੀਤ ਕੌਰ ਨੇ 85.8 ਫ਼ੀਸਦੀ ਅੰਕਲ ਕਰਕੇ ਦੂਜਾ ਅਰਸ਼ਪ੍ਰੀਤ ਕੌਰ ਨੇ 80.6 ਫ਼ੀਸਦੀ ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਟਰੱਸਟ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਮੈਨੇਜਰ ਬਲਵੀਰ ਸਿੰਘ ਤੇ ਪਿ੍ੰਸੀਪਲ ਰਜਿੰਦਰ ਕੁਮਾਰੀ ਵਲੋਂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਤੇ ਮਿਹਨਤੀ ਸਟਾਫ਼ ਨੂੰ ਮੁਬਾਰਕਾਂ ਦਿੱਤੀਆਂ ਗਈਆਂ |