ਸੁਜਾਨਪੁਰ, 14 ਮਈ (ਜਗਦੀਪ ਸਿੰਘ)-ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਨਾਂਅ ਦਾ ਐਲਾਨਣਾ ਸ਼ੁਰੂ ਕਰ ਦਿੱਤਾ ਗਿਆ ਹੈ | ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਸੁਜਾਨਪੁਰ ਦੇ 15 ਵਾਰਡਾਂ ਵਿਚੋਂ 12 ਵਾਰਡਾਂ ਦੇ ਉਮੀਦਵਾਰਾਂ ਦੇ ਨਾਮ ਅੱਜ ਐਲਾਨ ਕਰ ਦਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੰਗਠਨ ਮੰਤਰੀ ਰਕੇਸ਼ ਰਾਠੌਰ, ਅਬਜ਼ਰਵਰ ਸੰਜੀਵ ਮਿਨਹਾਸ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਦੱਸਿਆ ਭਾਰਤੀ ਜਨਤਾ ਪਾਰਟੀ ਵਲੋਂ ਅੱਜ 12 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਨ੍ਹਾਂ ਵਿਚ ਵਾਰਡ ਨੰਬਰ-1 ਤੋਂ ਰੀਤੂ ਬਾਲਾ, ਵਾਰਡ ਨੰਬਰ-2 ਤੋਂ ਗੀਤਾ ਦੇਵੀ, ਵਾਰਡ ਨੰਬਰ-3 ਤੋਂ ਅਨੂਬਾਲਾ, ਵਾਰਡ ਨੰਬਰ-4 ਤੋਂ ਦਲੀਪ, ਵਾਰਡ ਨੰਬਰ-6 ਤੋਂ ਅਸ਼ੋਕ ਬਾਵਾ, ਵਾਰਡ ਨੰਬਰ-8 ਤੋਂ ਸੁਰੇਸ਼ ਮਹਾਜਨ, ਵਾਰਡ ਨੰਬਰ-9 ਤੋਂ ਸਤਿੰਦਰ ਕੁਮਾਰ, ਵਾਰਡ ਨੰਬਰ-10 ਤੋਂ ਜੋਗਿੰਦਰ ਕੁਮਾਰ, ਵਾਰਡ ਨੰਬਰ-11 ਤੋਂ ਰਾਜਕੁਮਾਰੀ, ਵਾਰਡ ਨੰਬਰ-12 ਤੋਂ ਪੂਨਮ ਬਾਵਾ, ਵਾਰਡ ਨੰਬਰ-14 ਤੋਂ ਸੁਨੀਲ ਸਿੰਘ, ਵਾਰਡ ਨੰਬਰ-15 ਤੋਂ ਵਿਨੇ ਦੇਵੀ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ | ਉਕਤ ਆਗੂਆਂ ਕਿਹਾ ਕਿ ਇਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨਗਰ ਕੌਂਸਲ ਸੁਜਾਨਪੁਰ ਅਤੇ ਪਠਾਨਕੋਟ ਵਿਚ ਜਿੱਤ ਦਰਜ ਕਰਕੇ ਆਪਣਾ ਕਬਜ਼ਾ ਕਰੇਗੀ | ਇਸ ਮੌਕੇ ਜ਼ਿਲਾ ਮਹਾਮੰਤਰੀ ਰਾਜ ਕੁਮਾਰ ਗੁਪਤਾ, ਜ਼ਿਲ੍ਹਾ ਪ੍ਰਧਾਨ ਵਿਜੇ ਮਹਾਜਨ, ਸੁਜਾਨਪੁਰ ਮੰਡਲ ਪ੍ਰਧਾਨ ਰੂਪ ਲਾਲ, ਗੌਰਵ ਸ਼ਰਮਾ, ਅਸ਼ਵਨੀ ਸ਼ਰਮਾ, ਬਨਾਲ ਮਹਾਜਨ, ਦੁਆਰਕਾ ਦਾਸ ਤੇ ਪੰਕਜ ਮਹਾਜਨ ਆਦਿ ਹਾਜ਼ਰ ਸਨ |