11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪਠਾਨਕੋਟ ਜ਼ਿਲ੍ਹਾ ਪ੍ਰੀਸ਼ਦ ਨੂੰ ਮਿਲੀ ਨਵੀਂ ਲੀਡਰਸ਼ਿਪ, ਗੁਰਪ੍ਰੀਤ ਕੌਰ ਚੇਅਰਮੈਨ ਤੇ ਸਾਹਿਬ ਸਿੰਘ ਸਾਬਾ ਉਪ ਚੇਅਰਮੈਨ ਚੁਣੇ

Ad Position 21
No active advertisement
ਅਜੀਤ ਡੈਸਕ 15-05-2026
ਪਠਾਨਕੋਟ, 14 ਮਈ (ਵਿਨੋਦ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫ਼ਤਰ ਵਿਚ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਰਹੇ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗੁਰਪ੍ਰੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਪਠਾਨਕੋਟ ਦਾ ਚੇਅਰਮੈਨ ਅਤੇ ਸਾਹਿਬ ਸਿੰਘ ਸਾਬਾ ਨੂੰ ਉਪ ਚੇਅਰਮੈਨ ਚੁਣਿਆ ਗਿਆ | ਇਸ ਮੌਕੇ ਨਵ-ਚੁਣੇ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਬਹੁਤ ਖ਼ੁਸ਼ੀ ਅਤੇ ਮਾਣ ਦਾ ਮੌਕਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਠਾਨਕੋਟ ਦੇ ਲੋਕਾਂ ਨੇ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਅਤੇ ਉਸ ਭਰੋਸੇ ਦੀ ਕਦਰ ਕਰਦਿਆਂ ਅੱਜ ਪਾਰਟੀ ਨੇ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਹੈ | ਉਨ੍ਹਾਂ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਦਾ ਧੰਨਵਾਦ ਵੀ ਕੀਤਾ | ਕਟਾਰੂਚੱਕ ਨੇ ਕਿਹਾ ਕਿ ਨਵੀਂ ਟੀਮ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦੇ ਹੋਏ ਇਮਾਨਦਾਰੀ ਨਾਲ ਸੇਵਾ ਕਰੇਗੀ | ਨਵ-ਚੁਣੇ ਅਹੁਦੇਦਾਰਾਂ ਨੇ ਇਮਾਨਦਾਰੀ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ | ਨਵ-ਨਿਯੁਕਤ ਚੇਅਰਮੈਨ ਗੁਰਪ੍ਰੀਤ ਕੌਰ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਪਾਰਟੀ ਅਤੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੋਵੇਗੀ | ਉਪ ਚੇਅਰਮੈਨ ਸਾਹਿਬ ਸਿੰਘ ਸਾਬਾ ਨੇ ਵੀ ਪਾਰਟੀ ਹਾਈਕਮਾਂਡ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਮਾਣ ਦਿੰਦੀ ਹੈ ਅਤੇ ਉਹ ਲੋਕ ਸੇਵਾ ਨੂੰ ਆਪਣਾ ਮੁੱਖ ਧਿਆਨ ਬਣਾਉਣਗੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ: ਜਸਵੰਤ ਸਿੰਘ, ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ, ਹਲਕਾ ਇੰਚਾਰਜ ਪਠਾਨਕੋਟ ਵਿਭੂਤੀ ਸ਼ਰਮਾ, ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ ਸੌਰਭ ਬਹਿਲ, ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਠਾਕੁਰ ਮਨੋਹਰ ਸਿੰਘ, ਰਮੇਸ਼ ਐਡਵੋਕੇਟ, ਸਤੀਸ਼ ਮਹਿੰਦਰੂ, ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ, ਪਵਨ ਕੁਮਾਰ ਫ਼ੌਜੀ ਚੇਅਰਮੈਨ ਬਲਾਕ ਸੰਮਤੀ ਘਰੋਟਾ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਮਿਆਲ, ਏਕਤਾ ਚੌਧਰੀ ਚੇਅਰਮੈਨ ਬਲਾਕ ਸੰਮਤੀ ਧਾਰਕਲਾਂ, ਰੇਖਾ ਮਣੀ ਸ਼ਰਮਾ ਸੰਯੁਕਤ ਸਕੱਤਰ ਪੰਜਾਬ, ਡਾਕਟਰ ਅਨਿਲ ਭਾਰਦਵਾਜ ਚੇਅਰਮੈਨ ਟਰੇਡ ਵਿੰਗ, ਨਿਤਿਨ ਠਾਕੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਿਰਨ ਕੁਮਾਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰੌਸ਼ਨ ਲਾਲ ਭਗਤ, ਤਰਸੇਮ ਸਿਹੋੜਾ ਯੂਥ ਲੀਡਰ ਭੋਆ, ਬਲਜਿੰਦਰ ਬੰਟੀ, ਰਜਿੰਦਰ ਸਿੰਘ ਭਿੱਲਾ, ਵੱਖ-ਵੱਖ ਬਲਾਕ ਸੰਮਤੀਆਂ ਦੇ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਜੇ.ਐਨ.ਵੀ. ਵਿਚ ਰਾਜ ਪੱਧਰੀ ਖੋ-ਖੋ ਮੁਕਾਬਲੇ (ਲੜਕੀਆਂ) ਸਫਲਤਾ ਪੂਰਵਕ ਸੰਪੰਨ ਅਗਲੀ ਖ਼ਬਰ ਆਰੀਆ ਮਹਿਲਾ ਕਾਲਜ ਦਾ ਬੀ.ਸੀ.ਏ ਦਾ ਨਤੀਜਾ ਰਿਹਾ ਸ਼ਾਨਦਾਰ, ਤਨਿਸ਼ਕਾ ਸ਼ਰਮਾ ਤੇ ਸ਼ਿਵਾਨੀ ਰਹੀਆਂ ਅੱਗੇ
Ad Position 24