18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜ਼ੋਨਲ ਪੱਧਰੀ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ ਵਿਚ ਮੇਜ਼ਬਾਨ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਨੇ ਸਭ ਦਾ ਜਿੱਤਿਆ ਦਿਲ <br/>

Ad Position 21
No active advertisement
ਅਜੀਤ ਡੈਸਕ 16-05-2026
ਬਟਾਲਾ, 15 ਮਈ (ਸਤਿੰਦਰ ਸਿੰਘ)-ਆਈ.ਸੀ.ਐੱਸ.ਸੀ.ਈ. ਨਾਲ ਸੰਬੰਧਿਤ ਸਕੂਲ ਦੀਆਂ ਸਾਲਾਨਾ ਜ਼ੋਨਲ ਖੇਡਾਂ ਵਿਚ ਤਾਈਕਵਾਡੋ ਮੁਕਾਬਲਾ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਮੇਜ਼ਬਾਨੀ ਵਿਚ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ਉਮਰ ਵਰਗ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾ ਕੇ ਸਭ ਦਾ ਦਿਲ ਜਿੱਤਿਆ ਅਤੇ ਬਹੁਤ ਸਾਰੀਆਂ ਪੁਜੀਸ਼ਨਾਂ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ (ਸਾਬਕਾ ਡਿਪਟੀ ਡੀ.ਈ.ਓ.) ਨੇ ਦੱਸਿਆ ਕਿ ਸਾਡੇ ਸਕੂਲ ਨੂੰ ਤਾਈਕਵਾਂਡੋ ਮੁਕਾਬਲਾ ਕਰਵਾਉਣ ਲਈ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਵਿਚ ਅੰਡਰ-14 ਲੜਕਿਆਂ ਵਿਚ ਕਿ੍ਤਮਨ, ਸਾਹਿਬਪ੍ਰੀਤ ਤੇ ਬਲਰਾਜਵੀਰ ਸਿੰਘ ਪਹਿਲੇ ਅਤੇ ਉਦੇਦੀਪ ਸਿੰਘ ਦੂਸਰੇ ਸਥਾਨ 'ਤੇ ਰਿਹਾ | ਅੰਡਰ-14 ਲੜਕੀਆਂ ਵਿਚ ਸਹਿਜਪ੍ਰੀਤ ਕੌਰ, ਅਨਮੋਲਪ੍ਰੀਤ, ਇਸ਼ਮੀਤ, ਕਰਮਪ੍ਰੀਤ ਤੇ ਜੈਪ੍ਰੀਤ ਨੇ ਪਹਿਲੇ ਸਥਾਨ 'ਤੇ ਆ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਅੰਡਰ-17 ਲੜਕਿਆਂ ਵਿਚ ਆਦੇਸ਼ਪਾਲ, ਨਕਸ਼ਦੀਪ, ਬੀਰਸਰਤਾਜ, ਸੁਖਰਾਜ, ਅਭੀਜੋਤ, ਗੁਰਤਾਜ, ਹਰਜਾਪ ਅਤੇ ਅੰਗਦਵੀਰ ਨੇ ਪਹਿਲਾ ਅਤੇ ਸਵਤੇਜ ਸਿੰਘ ਅਤੇ ਸਾਹਿਬਨੂਰ ਸਿੰਘ ਦੂਸਰੇ ਸਥਾਨ 'ਤੇ ਰਿਹਾ | ਅੰਡਰ-17 ਲੜਕੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵਿਚ ਮਨਕੀਰਤ, ਹਰਲੀਨ, ਗੁਰਲੀਨ, ਦਿਲਸੀਰਤ, ਪਰਨੀਤ, ਸਿਮਰਤ, ਪਵਨਪ੍ਰੀਤ, ਕੋਮਲਪ੍ਰੀਤ, ਸੁਖਮਨੀ, ਸਮਰੀਨ ਹੰਸ ਤੇ ਮਾਨਸੀ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਅੰਡਰ-19 ਲੜਕਿਆਂ ਵਿਚ ਰਾਜਵੀਰ, ਮਨਵੀਰ, ਨਵਜੋਤ, ਜੁਗਾਦਬੀਰ, ਮਨਮੀਤ, ਅਰਮਾਨਦੀਪ ਅਤੇ ਗੁਰਪ੍ਰਤਾਪ ਸਿੰਘ ਨੇ ਪਹਿਲਾ ਅਤੇ ਅੰਡਰ-19 ਲੜਕੀਆਂ ਵਿਚ ਸਮੀਕਸ਼ਾ, ਸਮਰੀਨ, ਜਸ਼ਨਦੀਪ, ਗੁਰਨੂਰ, ਨਵਨੀਤ, ਖੁਸ਼ਨੂਰ, ਰਵਨੀਤ, ਹਰਨੀਤ, ਜਪਲੀਨ ਤੇ ਭਵਦੀਪ ਕੌਰ ਨੇ ਰਿਕਾਰਡਤੋੜ ਜਿੱਤ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਮੁਬਾਰਕਬਾਦ ਦਿੰਦਿਆਂ ਅਗਲੇ ਪੜ੍ਹਾਅ ਲਈ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ | ਪਿ੍ੰਸੀਪਲ ਸਬੀਨਾ ਸਿੰਘ ਨੇ ਸਾਰੇ ਭਾਗੀਦਾਰਾਂ, ਕੋਚਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਤਾਈਕਵਾਂਡੋ ਖੇਡ ਮੁਕਾਬਲੇ ਨੂੰ ਸਫ਼ਲ ਬਣਾਉਣ ਵਿਚ ਦਿਨ-ਰਾਤ ਇਕ ਕੀਤਾ | ਸਕੂਲ ਦੇ ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ) ਨੇ ਖਿਡਾਰੀਆਂ ਦੀ ਜਿੱਤ 'ਤੇ ਖੁਸ਼ੀ ਜਾਹਿਰ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਮਦਰ ਆਫ ਦੀ ਇੰਸਟੀਟਿਊਸ਼ਨ ਮੈਡਮ ਸਤਿੰਦਰਪਾਲ ਕੌਰ, ਉਪ ਚੇਅਰਪਰਸਨ ਡਾ. ਸੰਦੀਪ ਕੌਰ, ਕੋਚ ਅਤੇ ਸਟਾਫ਼ ਮੌਜ਼ੂਦ ਸੀ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਕਰਮਚਾਰੀ ਦਲ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਬੱਚਿਆਂ 'ਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸੰਬੰਧੀ ਮੀਟਿੰਗ ਹੋਈ
Ad Position 24