16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਪਿੰਡ ਤਲੂਰ ਵਿਖੇ ਜਾਗਰੂਕਤਾ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਨਰੋਟ ਜੈਮਲ ਸਿੰਘ, 15 ਮਈ (ਸ਼ਸ਼ੀ ਕੁਮਾਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਅਥਾਰਿਟੀ ਦੇ ਚੇਅਰਮੈਨ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਤੇ ਸਕੱਤਰ ਪ੍ਰਭਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਤਲੂਰ ਵਿਖੇ ਸਰਪੰਚ ਪ੍ਰਸ਼ੋਤਮ ਲਾਲ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਕੁਮਾਰੀ ਦੀ ਪ੍ਰਧਾਨਗੀ ਹੇਠ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਐਡਵੋਕੇਟ ਭਾਰਤ ਭੂਸ਼ਨ ਤੇ ਪੀ.ਐਲ.ਵੀ. ਜਗੀਰ ਸਿੰਘ ਲਾਲਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਐਡਵੋਕੇਟ ਭਾਰਤ ਭੂਸ਼ਨ ਨੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਅਨੁਸੂਚਿਤ ਜਾਤੀ ਮਹਿਲਾ ਅਤੇ ਬੱਚੇ ਅਪੰਗ ਵਿਅਕਤੀ ਜੇਲ੍ਹ ਵਿਚ ਬੰਦ ਕੈਦੀ, ਰੋਡ ਐਕਸੀਡੈਂਟ, ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਬੈਂਕ ਨਾਲ ਸੰਬੰਧਿਤ ਕੇਸ, ਲੜਾਈ ਝਗੜੇ ਅਤੇ ਮਿਡੀਏਸਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜੋ ਲੋਕ ਜਨਰਲ ਜਾਤੀ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੀ ਇਨਕਮ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ | ਉਨ੍ਹਾਂ ਨੂੰ ਮੁਫ਼ਤ ਵਕੀਲ ਅਤੇ ਕੇਸ 'ਤੇ ਹੋਣ ਵਾਲਾ ਸਾਰਾ ਖਰਚਾ ਅਥਾਰਿਟੀ ਵਲੋਂ ਦਿੱਤਾ ਜਾਂਦਾ ਹੈ | ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੋਲ ਫ਼ਰੀ ਨੰਬਰ 15100 'ਤੇ ਵੀ ਫੋਨ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਕੁਮਾਰੀ, ਸਰਪੰਚ ਪ੍ਰਸ਼ੋਤਮ ਲਾਲ, ਨੀਸਾ ਦੇਵੀ, ਗੁਲਜ਼ਾਰ ਚੰਦ, ਰਾਹੁਲ ਸਿੰਘ, ਪਰਮਜੀਤ, ਧਰਮ ਚੰਦ, ਮਮਤਾ ਦੇਵੀ, ਰੀਤੂ ਦੇਵੀ, ਜੋਤ ਸਿੰਘ, ਧਰਮ ਚੰਦ, ਸੋਨੰੂ ਰਾਣਾ, ਮੋਹਿਤ, ਰਵੀ ਕਾਂਤ, ਰਾਜ ਕੁਮਾਰ, ਰਵਿੰਦਰ ਕੁਮਾਰ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਪਠਾਨਕੋਟ 'ਚ ਕੰਮ ਕਰਦੇ ਪਲਾਂਟ ਓਪਰੇਟਰ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ 125 ਗੁੰਮ ਹੋਏ ਮੋਬਾਈਲ ਲੋਕਾਂ ਨੂੰ ਕੀਤੇ ਵਾਪਸ
Ad Position 24