19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਠੇਕੇਦਾਰਾਂ ਵਲੋਂ ਗੁਰਦਾਸਪੁਰ ਸ਼ਹਿਰ ਦੀਆਂ ਬਣ ਰਹੀਆਂ ਸੜਕਾਂ ਦਾ ਕੰਮ ਅਧੂਰਾ ਛੱਡਿਆ <br/>

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਕੁਝ ਦਿਨ ਚੱਲਿਆ ਸੀ | ਪਰ ਹੁਣ ਕੁਝ ਸੜਕਾਂ ਦਾ ਕੰਮ ਠੇਕੇਦਾਰ ਵਲੋਂ ਅਧੂਰਾ ਛੱਡ ਦਿੱਤਾ ਹੈ | ਜਿਸ ਕਾਰਨ ਸ਼ਹਿਰ ਵਾਸੀਆਂ ਦਾ ਲੋਕ ਨਿਰਮਾਣ ਵਿਭਾਗ ਤੇ ਠੇਕੇਦਾਰ ਖ਼ਿਲਾਫ਼ ਭਾਰੀ ਰੋਸ ਹੈ | ਇਸ ਸਬੰਧੀ ਸੀਨੀਅਰ ਆਗੂ ਮਨਮੋਹਨ ਸਿੰਘ ਭਾਗੋਵਾਲੀਆ ਤੇ ਸਾਥੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਸੜਕਾਂ ਦੀ ਮੁਰੰਮਤ ਦਾ ਕੰਮ 30 ਜੂਨ ਤੱਕ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ | ਪਰ ਗੁਰਦਾਸਪੁਰ ਸ਼ਹਿਰ ਦੀਆਂ ਅੱਧ ਤੋਂ ਵੱਧ ਸੜਕਾਂ ਦਾ ਕੰਮ ਅਧੂਰਾ ਪਿਆ ਹੈ | ਠੇਕੇਦਾਰ ਵਲੋਂ ਸ਼ਹਿਰ ਦੀ ਮੁੱਖ ਜੀ.ਟੀ ਰੋਡ ਸੜਕ ਦਾ ਕੰਮ ਅੱਧ ਵਿਚਾਲੇ ਛੱਡ ਦਿੱਤਾ ਅਤੇ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਰਾਹਗੀਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਪੰਚਾਇਤ ਭਵਨ ਤੋਂ ਹਨੰੂਮਾਨ ਚੌਕ ਵਾਲੀ ਸੜਕ 'ਤੇ ਵੀ ਅਜੇ ਤੱਕ ਪ੍ਰੀਮਿਕਸ ਨਹੀਂ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਜੋ ਸਮਗਰੀ ਸੜਕਾਂ 'ਤੇ ਪਾਈ ਜਾ ਰਹੀ ਹੈ, ਉਹ ਘਟੀਆ ਮਿਆਰ ਦੀ ਪਾਈ ਜਾ ਰਹੀ ਹੈ, ਕਿਉਂਕਿ ਕਈ ਥਾਵਾਂ 'ਤੇ ਸੜਕ ਤੋਂ ਪ੍ਰੀਮਿਕਸ ਖਿੱਲਰ ਗਿਆ ਹੈ | ਜਿਸ ਕਾਰਨ ਸੜਕ ਜਲਦ ਟੁੱਟ ਸਕਦੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਦੀ ਜਾਂਚ ਕਰਕੇ ਮਹਿਕਮੇ ਨੰੂ ਮਿਆਰੀ ਸਮਗਰੀ ਪਾਉਣ ਦੀ ਹਦਾਇਤ ਕੀਤੀ ਜਾਵੇ ਅਤੇ ਸੜਕਾਂ ਦੇ ਅਧੂਰੇ ਕੰਮ ਨੰੂ ਪ੍ਰੀਮਿਕਸ ਪਾ ਕੇ ਜਲਦ ਨੇਪਰੇ ਚਾੜਿ੍ਹਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਏ.ਐੱਸ.ਆਈ. ਐੱਸ.ਸੀ. ਜ਼ੋਨਲ ਖੇਡਾਂ 'ਚ ਲਹਿਰਾਇਆ ਜਿੱਤ ਦਾ ਝੰਡਾ ਅਗਲੀ ਖ਼ਬਰ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਏ.ਐੱਸ.ਆਈ. ਐੱਸ.ਸੀ. ਜ਼ੋਨਲ ਖੇਡਾਂ 'ਚ ਲਹਿਰਾਇਆ ਜਿੱਤ ਦਾ ਝੰਡਾ
Ad Position 24