19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜਵਾਲਾਪੁਰ ਬੇਚਿਰਾਗ਼ ਜ਼ਮੀਨ ਦਾ ਮਾਮਲਾ ਉਲਝਿਆ

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਨਵਾਂ ਪਿੰਡ ਬਹਾਦਰ ਦੀ ਹਦੂਦ ਅੰਦਰ 420 ਏਕੜ ਦੇ ਕਰੀਬ ਬੇਚਿਰਾਗ਼ ਜਵਾਲਾਪੁਰ ਜ਼ਮੀਨ ਦਾ ਮਾਮਲਾ ਹੋਰ ਉਲਝ ਗਿਆ ਹੈ | ਇਹ ਜ਼ਮੀਨ ਕਈ ਵਾਰ ਅੱਗੇ ਤੋਂ ਅੱਗੇ ਵਿੱਕ ਚੁੱਕੀ ਹੈ ਅਤੇ ਜਦੋਂ ਕੋਈ ਨਵਾਂ ਵਿਅਕਤੀ ਕਬਜ਼ਾ ਕਰਨ ਜਾਂਦਾ ਹੈ ਤਾਂ ਉਹ ਵਾਦ ਵਿਵਾਦ ਦੇ ਘੇਰੇ ਵਿਚ ਆ ਕੇ ਆਪਣਾ ਨੁਕਸਾਨ ਕਰਵਾ ਲੈਂਦਾ ਹੈ | ਜਦੋਂ ਕਿ ਇਸ ਜ਼ਮੀਨ ਦਾ ਮਾਮਲਾ ਕਈ ਵਾਰ ਸਰਕਾਰੀ ਦਰਬਾਰੇ ਵੀ ਪੁੱਜਾ ਹੈ | ਪਰ ਇਸ ਦਾ ਸਥਾਈ ਤੌਰ 'ਤੇ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਪੁਲਿਸ ਹੱਲ ਕਰਵਾ ਸਕੀ | ਪਿਛਲੇ ਦਿਨੀਂ ਮਨਜੀਤ ਸਿੰਘ ਸਾਬਕਾ ਚੇਅਰਮੈਨ ਨੇ 40-42 ਏਕੜ ਦੇ ਕਰੀਬ ਜ਼ਮੀਨ ਗੋਹਤ ਪੋਖਰ ਦੇ ਵਸਨੀਕ ਕੁਲਦੀਪ ਸਿੰਘ ਪਾਸੋਂ ਖ਼ਰੀਦੀ ਸੀ, ਜਿਥੇ ਉਸ ਦਾ ਪਹਿਲਾਂ ਵੀ ਜ਼ਮੀਨ ਦਾ ਕੁਝ ਹਿੱਸਾ ਸੀ, ਜਿਸ ਜਗਾ 'ਤੇ ਉਹ ਕਾਸ਼ਤ ਵੀ ਕਰਦੇ ਸੀ | ਪਰ ਜਦੋਂ ਉਹ ਆਪਣੇ ਜ਼ਮੀਨ ਦੇ ਕੁਝ ਹਿੱਸੇ 'ਤੇ ਕਬਜ਼ਾ ਕਰਨ ਗਿਆ ਤਾਂ ਉਥੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਇਹ ਮਾਮਲਾ ਥਾਣੇ ਪਹੁੰਚ ਗਿਆ | ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਦੂਜੇ ਪਾਸੇ ਕਿਸਾਨ ਕਮਲਜੀਤ ਸਿੰਘ ਦੀ ਹਮਾਇਤ 'ਚ ਆਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਆਹਮੋ ਸਾਹਮਣੇ ਹੋ ਗਈ | ਇਸ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਸਾਬਕਾ ਚੇਅਰਮੈਨ ਮਨਜੀਤ ਸਿੰਘ ਨੇ ਕਿਸਾਨ ਦੀ ਹਮਾਇਤ 'ਤੇ ਆਈ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ 'ਤੇ ਚਾਰ ਟਰਾਲੀਆਂ ਗੰਨਾ ਚੋਰੀ ਕਰਨ ਦੇ ਦੋਸ਼ ਲਗਾ ਦਿੱਤੇ | ਇਸ ਮਾਮਲੇ ਸਬੰਧੀ ਕਿਸਾਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਵਲੋਂ ਗੰਨਾ ਚੋਰੀ ਕਰਨ ਦੇ ਲਗਾਏ ਜਾ ਰਹੇ ਦੋਸ਼ ਗ਼ਲਤ ਹਨ | ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਸ ਨੇ ਗੰਨੇ ਦੀ ਫ਼ਸਲ ਵੱਢੀ ਹੈ | ਪਰ ਉਸ ਵਿਚ ਉਸ ਦਾ ਸਾਰਾ ਖ਼ਰਚ ਆਇਆ ਹੈ | ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਮਾਮਲੇ ਜ਼ਮੀਨ ਦਾ ਸੀ ਜੋ ਚੇਅਰਮੈਨ ਤੇ ਕਿਸਾਨ ਸੁਖਜਿੰਦਰ ਸਿੰਘ ਵਿਚ ਉਲਝ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਦਿਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
Ad Position 24