19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪ੍ਰੇਮ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 17-05-2026
ਊਧਨਵਾਲ, 16 ਮਈ (ਪਰਗਟ ਸਿੰਘ)-ਪਿੰਡ ਕਾਜਮਪੁਰ ਤੋਂ ਸੰਮਤੀ ਦੇ ਸਾਬਕਾ ਚੇਅਰਮੈਨ ਹਰਦਿਆਲ ਸਿੰਘ ਸੰਧੂ ਅਤੇ ਸੇਵਾ ਮੁਕਤ ਐਥਲੈਟਿਕਸ ਕੋਚ ਹਰਭਜਨ ਸਿੰਘ ਸੰਧੂ ਦੇ ਵੱਡੇ ਭਰਾ ਸ: ਪ੍ਰੇਮ ਸਿੰਘ ਸੰਧੂ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਦੁਆਰਾ ਬਾਬਾ ਭੂਰੇ ਵਾਲਾਂ ਕੋਹਾਲੀ ਅੱਡਾ ਕੰਡੀਲਾ ਗੇਟ ਵਿਖੇ ਵੈਰਾਗਮਈ ਬਾਣੀ ਦਾ ਕੀਰਤਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਭਾਈ ਪ੍ਰਦੀਪ ਸਿੰਘ ਦੇ ਜਥੇ ਕੀਤਾ | ਉਪਰੰਤ ਸ਼ਰਧਾਂਜਲੀ ਸਮਾਰੋਹ ਵਿਚ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਨੇਤਾ ਅਤੇ ਸਾਬਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦਾ ਸ਼ੋਕ ਸੰਦੇਸ਼ ਭੁਪਿੰਦਰਪਾਲ ਸਿੰਘ ਵਿੱਟੀ ਸਾਬਕਾ ਮੈਂਬਰ ਐਸ.ਐਸ. ਬੋਰਡ ਨੇ ਪੜ ਕੇ ਸੁਣਾਇਆ | ਇਨ੍ਹਾਂ ਤੋਂ ਇਲਾਵਾ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਪੰਜਾਬ ਐਸ.ਸੀ. ਵਿੰਗ ਦੇ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ ਸ਼ਾਹਬਾਦ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਐਸ.ਸੀ. ਵਿੰਗ ਦੇ ਪੰਜਾਬ ਮੀਤ ਪ੍ਰਧਾਨ ਪਿ੍ੰਸੀਪਲ ਸੁਲੱਖਣ ਸਿੰਘ, ਅਕਾਲੀ ਆਗੂ ਲਖਵਿੰਦਰ ਸਿੰਘ ਘੁੰਮਣ, ਸੰਮਤੀ ਮੈਂਬਰ ਪਰਮਜੀਤ ਸਿੰਘ ਟੀਟਾ, ਮਾਸਟਰ ਸੂਬਾ ਸਿੰਘ ਖਹਿਰਾ, ਮੁਖਤਿਆਰ ਸਿੰਘ ਥਰੀਏਵਾਲ, ਧਰਮ ਸਿੰਘ ਥਰੀਏਵਾਲ, ਮਾਸਟਰ ਜੋਗਾ ਸਿੰਘ, ਬਲਕਾਰ ਸਿੰਘ, ਰਜਿੰਦਰਪਾਲ ਸਿੰਘ ਢਿਲੋਂ, ਬਾਬਾ ਲਖਬੀਰ ਸਿੰਘ ਮਿਸਲ ਸ਼ਹੀਦਾਂ ਸਿੰਘਾਂ, ਮਾਸਟਰ ਕੇਵਲ ਸਿੰਘ, ਏ.ਐਸ.ਆਈ. ਸਤਨਾਮ ਸਿੰਘ, ਸੁਖਬੀਰ ਸਿੰਘ ਲਵਲੀ, ਹਰਪਾਲ ਸਿੰਘ ਕਾਜਮਪੁਰ, ਗੁਰਸ਼ੇਰ ਸਿੰਘ ਕੰਡੀਲਾ, ਰਾਜਬੀਰ ਸਿੰਘ ਕਾਹਲੋਂ, ਸਾਬਕਾ ਸਰਪੰਚ ਕਰਮਜੀਤ ਸਿੰਘ, ਗੁਰਮੰਗਤ ਸਿੰਘ ਮੱਲ੍ਹੀ, ਸਰਪੰਚ ਚਰਨਜੀਤ ਸਿੰਘ ਖੁਜਾਲਾ, ਸਰਵਣ ਸਿੰਘ ਕਲਸੀ, ਪਰਮਜੀਤ ਸਿੰਘ ਕਲਸੀ, ਡਾ. ਕੁਲਵੰਤ ਸਿੰਘ ਕੋਲਾ, ਡਾ. ਹਰਭਜਨ ਸਿੰਘ ਦਿਓਲ, ਗੁਰਬਚਨ ਸਿੰਘ ਸ਼ੈਲਰ ਵਾਲੇ, ਗੁਰਦੇਵ ਸਿੰਘ ਨਾਨੋਹਾਰਨੀ, ਅਮਰੀਕ ਸਿੰਘ, ਲਾਡੀ ਕਾਜਮਪੁਰ, ਰਵਿੰਦਰ ਸਿੰਘ, ਦਿਲਬਾਗ ਸਿੰਘ, ਅਮੋਲਕ ਸਿੰਘ ਅੱਤੇਪੁਰ, ਰਾਜਦੇਵ ਸਿੰਘ ਚੌਧਰੀਵਾਲ, ਬਲਵਿੰਦਰ ਸਿੰਘ ਫ਼ੌਜੀ ਮਧਰਾ, ਗੁਰਦੁਆਰਾ ਨਾਨਕਸਰ ਕੰਡੀਲਾ ਤੋਂ ਸਮੂਹ ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਸਰਪੰਚਾਂ, ਪੰਚਾਂ, ਮੁਹਤਬਰਾਂ ਤੇ ਸਾਕ ਸਬੰਧੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਸਾਰਿਆਂ ਦਾ ਧੰਨਵਾਦ ਬਿਕਰਮਜੀਤ ਸਿੰਘ ਲਾਡੀ, ਅੰਮਿ੍ਤਪਾਲ ਸਿੰਘ ਨੇ ਆਖਿਆ |
Ad Position 22
No active advertisement
ਪਿਛਲੀ ਖ਼ਬਰ ਕਈ ਸਾਲਾਂ ਦੀ ਲਟਕਦੀ ਅਲੀਵਾਲ ਤੋਂ ਭਾਲੋਵਾਲ ਵਾਲੀ ਸੜਕ ਬਣਨ ਨੂੰ ਮਿਲੀ ਮਨਜ਼ੂਰੀ-ਹਲਕਾ ਇੰਚਾਰਜ ਪੰਨੂੰ <br/> ਅਗਲੀ ਖ਼ਬਰ ਜਵਾਲਾਪੁਰ ਬੇਚਿਰਾਗ਼ ਜ਼ਮੀਨ ਦਾ ਮਾਮਲਾ ਉਲਝਿਆ
Ad Position 24