20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਦੀਆਂ ਚੋਣਾਂ ਲਈ ਨਵਦੀਪ ਸਿੰਘ ਪੰਨੂੰ ਨੇ ਸਾਥੀਆਂ ਸਮੇਤ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

Ad Position 21
No active advertisement
ਸ੍ਰੀ ਹਰਿਗੋਬਿੰਦਪੁਰ ਵਿਖੇ ਨਵਦੀਪ ਸਿੰਘ ਪੰਨੂੰ ਨਾਮਜ਼ਦਗੀ ਪੱਤਰ ਦਾਖ਼ਲ ਤੋਂ ਪਹਿਲਾਂ ਸਾਥੀਆਂ ਨਾਲ | ਤਸਵੀਰ : ਕੰਵਲਜੀਤ ਸਿੰਘ ਚੀਮਾ <br/> 17-05-2026
ਸ੍ਰੀ ਹਰਿਗੋਬਿੰਦਪੁਰ, 16 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ 2026 ਦੀਆਂ ਚੋਣਾਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਆਪਣੇ ਸਾਥੀਆਂ ਸਮੇਤ ਸ਼ਹਿਰ ਦੀਆਂ 9 ਵਾਰਡਾਂ ਵਿਚ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ | ਇਸ ਸਮੇਂ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਨਵਦੀਪ ਸਿੰਘ ਪੰਨੂੰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਆਪਣੀ ਜਿੱਤ ਦਾਅਵਾ ਕੀਤਾ | ਇਸ ਸਮੇਂ ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਸ਼ਹਿਰ ਦੀਆਂ 9 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ | ਉਨ੍ਹਾਂ ਕਿਹਾ ਨਵਦੀਪ ਸਿੰਘ ਪੰਨੂੰ ਦੀ ਅਗਵਾਈ ਹੇਠ ਸ਼ਹਿਰ ਵਿਚ ਦੂਸਰੀ ਵਾਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਕਮੇਟੀ ਬਣੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਕੀਤੇ ਗਏ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਵੇਖ ਕਿ ਸ਼ਹਿਰ ਵਾਸੀ ਨਵਦੀਪ ਸਿੰਘ ਪੰਨੂੰ ਮੁੜ ਪ੍ਰਧਾਨ ਬਣਾਉਣਗੇ | ਇਸ ਸਮੇਂ ਕੋਆਡੀਨੇਟਰ ਮਨਜੀਤ ਸਿੰਘ ਚੀਮਾ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਡਾ. ਬਲਵਿੰਦਰ ਸਿੰਘ, ਬਚਿੱਤਰ ਸਿੰਘ ਜਾਲੀਆਂ, ਹਰਮਨ ਰਿਆੜ, ਦਰਸ਼ਨ ਲਾਲ ਚੋਪੜਾ, ਅਨੂਪ ਸਿੰਘ ਬੱਗੋ ਸਾਬਕਾ ਐੱਮ.ਸੀ., ਗੁਰਮੁੱਖ ਸਿੰਘ, ਰਤਨ ਸਿੰਘ, ਤਰਸੇਮ ਸਿੰਘ, ਤੇਜਿੰਦਰ ਸਿੰਘ ਪੰਨੂੰ, ਹਰਦੀਪ ਸਿੰਘ ਸੈਣੀ, ਬੋਧ ਰਾਜ, ਕਾਕੂ ਸਲਹੋਤਰਾ, ਹਰਜਿੰਦਰ ਸਿੰਘ ਸੈਣੀ, ਸੰਮਤੀ ਮੈਂਬਰ ਜਸਪਾਲ ਸਿੰਘ ਨੂਰਪੁਰ, ਮੰਗਤ ਰਾਮ, ਮਨਜਿੰਦਰ ਸਿੰਘ ਪੱਪੂ, ਜਸਬੀਰ ਸਿੰਘ, ਹਰਜਿੰਦਰ ਸਿੰਘ ਸਾਬੀ, ਮੋਹਨ ਲਾਲ ਕਾਲੀਆ, ਬੱਬੂ ਬਾਜਵਾ, ਜਸਵੰਤ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਮਾਨ ਬੋਲੇਵਾਲ, ਪਲਵਿੰਦਰ ਸਿੰਘ, ਡਾ. ਮਨਜੀਤ ਸਿੰਘ ਪੀਟਾ, ਰੂਪਾ, ਮੱਲ੍ਹੀ, ਜਸ਼ਨ ਚੀਮਾ, ਸਤਨਾਮ ਸਿੰਘ, ਕੁਲਵਿੰਦਰ ਸਿੰਘ ਬਾਜਵਾ, ਗੁਰਦੇਵ ਸਿੰਘ ਪੰਨੂੰ, ਅੰਮਿ੍ਤ ਸ਼ਰਮਾ, ਗੁਰਜਿੰਦਰ ਸਿੰਘ, ਹਰਦੇਵ ਸਿੰਘ ਪੰਨੂੰ, ਹਰਿੰਦਰ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਸਿੰਕਦਰ ਸਿੰਘ, ਕੁਲਵੰਤ ਸਿੰਘ, ਸਾਬੀ ਪੀ.ਏ., ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਵਾਲੀਆ, ਮੰਗੂ, ਪੰਜਾਬ ਸਿੰਘ ਲਾਧੂ ਭਾਣਾ, ਬਿੱਟੂ ਜ਼ਾਹਦਪੁਰ, ਹੀਰਾ ਸੰਦਲਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਸਮਾਗਮਾਂ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਦੀ ਮੌਜ਼ੂਦਗੀ ਵਿਚ ਕੁਲਦੀਪ ਸਿੰਘ ਟੋਨੀ ਨੇ ਵਾਰਡ ਨੰਬਰ 13 ਤੋਂ ਕੀਤੇ ਨਾਮਜ਼ਦਗੀ ਪੱਤਰ ਦਾਖਲ
Ad Position 24