ਪਠਾਨਕੋਟ, 16 ਮਈ (ਵਿਨੋਦ)-ਨਗਰ ਨਿਗਮ ਪਠਾਨਕੋਟ ਦੇ ਚੋਣਾਂ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਆਪਣੇ ਸਮਰਥਕਾਂ ਦੇ ਫਾਰਮ ਜਮਾ ਕਰਵਾਉਣ ਲਈ ਡੀ.ਸੀ ਦਫ਼ਤਰ ਪਹੁੰਚ, ਜਿਥੇ ਉਨ੍ਹਾਂ ਵਲੋਂ ਆਪਣੇ ਸਮਰਥਕ ਵਾਰਡ ਨੰ- 42 ਤੋਂ ਵੀਨਾ ਕੁਮਾਰੀ, ਵਾਰਡ ਨੰ-43 ਤੋਂ ਬਲਜਿੰਦਰ ਕੌਰ, ਵਾਰਡ ਨੰ: 44 ਤੋਂ ਸੰਤੋਸ਼ ਕੁਮਾਰੀ, ਵਾਰਡ ਨੰ: 45 ਤੋਂ ਹਰੀਸ਼ ਕੁਮਾਰ, ਵਾਰਡ ਨੰ: 47 ਤੋਂ ਕੈਲਾਸ਼ ਪੱਟੀ ਕਾਗਜ਼ ਆਪਣੀ ਹਾਜ਼ਰੀ ਵਿਚ ਦਾਖ਼ਲ ਕਰਵਾਏ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਦਾਅਵਾ ਕੀਤਾ ਗਿਆ ਕਿ ਇਸ ਵਾਰ ਨਗਰ ਨਿਗਮ ਪਠਾਨਕੋਟ ਵਿਚ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੇਗਾ ਅਤੇ ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾ ਦੌਰਾਨ ਇਨ੍ਹਾਂ ਵਾਰਡਾਂ ਵਿਚ ਹੋਏ ਬੇਮਿਸਾਲ ਅਤੇ ਲੋਕ-ਪੱਖੀ ਵਿਕਾਸ 'ਤੇੇ ਮੈਨੂੰ ਪੂਰਾ ਮਾਣ ਹੈ ਤੇ ਜਨਤਾ ਦੇ ਭਰਪੂਰ ਪਿਆਰ ਤੇ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਸ ਵਾਰ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਾਂਗੇ |