22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਨਪ੍ਰੀਤ ਕੌਰ ਨੇ ਸਕੂਲ 'ਚੋਂ ਪਹਿਲਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 17-05-2026
ਦੀਨਾਨਗਰ, 16 ਮਈ (ਸੋਢੀ/ਘੁੰਮਣ/ਸ਼ਰਮਾ)-ਸ਼ਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਐਲਾਨੇ ਨਤੀਜੇ 'ਚ ਸਾਇੰਸ ਗਰੁੱਪ ਦੀ ਵਿਦਿਆਰਥਣ ਦਮਨਪ੍ਰੀਤ ਨੇ 500 'ਚੋਂ 475 ਅੰਕ ਹਾਸਲ ਕਰਕੇ ਪਹਿਲਾ, ਤਨੀਸ਼ਾ ਨੇ 473 ਅੰਕ ਹਾਸਲ ਕਰਕੇ ਦੂਸਰਾ ਅਤੇ ਅਮਾਨਤਪ੍ਰੀਤ ਕੌਰ ਨੇ 468 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਜਦੋਂ ਕਿ ਕਾਮਰਸ ਗਰੁੱਪ 'ਚ ਸਮਰਪਿਤਾ ਨੇ 452 ਅੰਕ ਹਾਸਲ ਕਰਕੇ ਪਹਿਲਾ, ਪਲਕ ਅਗਰਵਾਲ ਨੇ 441 ਅੰਕ ਹਾਸਲ ਕਰਕੇ ਦੂਸਰਾ, ਸਿਮਰਨ ਕੌਰ ਨੇ 428 ਅੰਕ ਹਾਸਲ ਕਰਕੇ ਤੀਸਰਾ ਤੇ ਕਿ੍ਤਿਕਾ ਨੇ 426 ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਚ ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਸੜਕਾਂ ਦੀਆਂ ਬਰਮਾਂ 'ਤੇ ਹੋਏ ਕਬਜ਼ੇ ਛੁਡਵਾਉਣ ਦੀ ਮੰਗ <br/>
Ad Position 24