ਦੀਨਾਨਗਰ, 20 ਮਈ (ਸੋਢੀ/ਘੁੰਮਣ/ਸ਼ਰਮਾ)-ਸ਼ੂਗਰ ਮਿੱਲ ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਸ਼ੂਗਰ ਮਿੱਲ ਪਨਿਆੜ ਵਿਖੇ ਹੋਈ | ਮੀਟਿੰਗ ਵਿਚ ਸੇਵਾ ਮੁਕਤ ਕਰਮਚਾਰੀਆਂ ਦੀਆਂ ਮੰਗਾਂ ਜਿਸ 1/1/2016 ਤੋਂ ਲੈ ਕੇ 30/6/2021 ਤੱਕ ਦੇ ਛੇਵੇਂ ਪੇਅ ਕਮਿਸ਼ਨ ਦੇ ਬਕਾਏ ਦੇ ਏਰੀਅਰ ਲੈਣ ਅਤੇ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਸੇਵਾ ਮੁਕਤ ਕਰਮਚਾਰੀ ਪਹਿਲਾਂ ਵੀ ਸ਼ੂਗਰ ਮਿੱਲ ਪਨਿਆੜ ਦੇ ਪ੍ਰਬੰਧਕਾਂ ਨੂੰ ਮੰਗਾਂ ਸਬੰਧੀ ਮਿਲ ਚੁੱਕੇ ਹਨ ਤੇ ਮਿਲ ਦੇ ਜੀ.ਐਮ ਨੇ ਸੇਵਾ ਮੁਕਤ ਕਰਮਚਾਰੀਆਂ ਨੂੰ ਯਕੀਨ ਦਿਵਾਇਆ ਸੀ ਕਿ ਕਰਮਚਾਰੀਆਂ ਦੇ ਬਕਾਏ ਦਾ ਮਸਲਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਪਰ ਅਜੇ ਤੱਕ ਸੇਵਾ ਮੁਕਤ ਕਰਮਚਾਰੀਆਂ ਨੂੰ ਛੇਵੇਂ ਪੇ ਕਮਿਸ਼ਨ ਦਾ ਏਰੀਅਰ ਨਸੀਬ ਨਹੀਂ ਹੋਇਆ | ਮੀਟਿੰਗ ਤੋਂ ਬਾਅਦ ਸੇਵਾ ਮੁਕਤ ਕਰਮਚਾਰੀਆਂ ਦਾ ਵਫ਼ਦ ਮਿੱਲ ਦੇ ਜੀ.ਐਮ ਨੂੰ ਮਿਲਿਆ ਤੇ ਉਨ੍ਹਾਂ ਨੂੰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਫਿਰ ਤੋਂ ਜਾਣੂ ਕਰਵਾਇਆ | ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ, ਚੇਅਰਮੈਨ ਮਨਜਿੰਦਰ ਸਿੰਘ ਪਾਹੜਾ, ਸਕੱਤਰ ਸੁਖਜਿੰਦਰ ਸਿੰਘ ਬਾਂਠਾਵਾਲਾ, ਅਮਰਜੀਤ ਸਿੰਘ ਕਲਾਨੌਰ, ਅਸ਼ੋਕ ਕੁਮਾਰ, ਸਾਧਾ ਸਿੰਘ, ਗੁਰਭਿੰਦਰ ਸਿੰਘ, ਬੋਧ ਰਾਜ, ਕੁਲਦੀਪ ਸਿੰਘ, ਸਵਿੰਦਰਪਾਲ, ਦਰਸ਼ਨ ਸਿੰਘ, ਜਤਿੰਦਰ ਪਾਲ, ਮਨੋਹਰ ਲਾਲ, ਬਲਕਾਰ ਸਿੰਘ ਆਦਿ ਹਾਜ਼ਰ ਸਨ |