26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਡੋਰੀ ਮਹੰਤਾਂ ਅੰਦਰ ਪੈਂਦੇ ਸਾਹੋਵਾਲ ਵਾਇਆ ਭਟੋਇਆ ਨੰੂ ਜਾਂਦੀ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 21-05-2026
ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਨਾਨੋ ਨੰਗਲ ਤੋਂ ਭਟੋਇਆ ਤੇ ਵਾਇਆ ਦੀਨਾਨਗਰ ਨੰੂ ਜਾਣ ਵਾਲੀ ਸੜਕ 'ਤੇ ਮੋਟਾ ਪੱਥਰ ਤੇ ਮਿੱਟੀ ਪਏ ਨੰੂ ਚਾਰ ਪੰਜ ਮਹੀਨੇ ਹੋ ਗਏ ਹਨ | ਪਰ ਅਜੇ ਤੱਕ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਜਿਸ ਕਾਰਨ ਇਲਾਕੇ ਦੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਸਾਬਕਾ ਸਰਪੰਚ ਜੈ ਹਰੀ ਚੰਦ, ਕੀਮਤੀ ਲਾਲ, ਲਖਵਿੰਦਰ ਸਿੰਘ, ਤਰਸੇਮ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸੜਕ 'ਤੇ 25-30 ਪਿੰਡ ਲੱਗਦੇ ਹਨ ਤੇ ਜਦੋਂ ਵਾਹਨ ਤੇਜ਼ ਰਫ਼ਤਾਰ ਨਾਲ ਲੰਘਦੇ ਹਨ ਤਾਂ ਮਿੱਟੀ ਤੇ ਮੋਟਾ ਪੱਥਰ ਉੱਡ ਕੇ ਲੋਕਾਂ ਦੇ ਵੱਜਦੇ ਹਨ | ਜਿਸ ਨਾਲ ਦੁਕਾਨਦਾਰਾਂ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਇਕ ਮਹੀਨਾ ਪਹਿਲਾਂ ਸੜਕਾਂ ਦੇ ਉਦਘਾਟਨ ਮੌਕੇ ਕਿਹਾ ਸੀ ਕਿ ਸਾਰੀਆਂ ਸੜਕਾਂ 30 ਜੂਨ ਤੋਂ ਪਹਿਲਾਂ ਮੁਕੰਮਲ ਕਰ ਲਈਆਂ ਜਾਣਗੀਆਂ | ਪਰ ਅਜੇ ਤੱਕ ਸ਼ਹਿਰ ਅੰਦਰ ਵੀ ਸੜਕਾਂ 'ਤੇ ਪ੍ਰੀਮਿਕਸ ਨਹੀਂ ਪਾਇਆ ਤੇ ਦਿਹਾਤੀ ਖੇਤਰ ਅੰਦਰ ਕਈ ਸੜਕਾਂ ਪ੍ਰੀਮਿਕਸ ਤੋਂ ਅਧੂਰੀਆਂ ਹਨ | ਇਸ ਸਬੰਧੀ ਉਨ੍ਹਾਂ ਹਲਕਾ ਉਪ ਮੰਡਲ ਅਫ਼ਸਰ ਨਾਲ ਗੱਲਬਾਤ ਕੀਤੀ ਸੀ ਤੇ ਉਹ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਜਲਦ ਕੰਮ ਆਰੰਭ ਕਰ ਦਿੱਤਾ ਜਾਵੇਗਾ | ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਦਿਹਾਤੀ ਖੇਤਰ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੰੂ ਫ਼ੌਰੀ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਮਿੱਲ ਦੇ ਸੇਵਾ ਮੁਕਤ ਕਰਮਚਾਰੀਆਂ ਦਾ ਵਫ਼ਦ ਜੀ.ਐਮ. ਨੂੰ ਮਿਲਿਆ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਪੁਰਾਣਾ ਸ਼ਾਲਾ ਵਾਸੀਆਂ ਵਲੋਂ ਛਬੀਲਾਂ ਸ਼ੁਰੂ
Ad Position 24